ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਤਸਵੀਰ ਅਗਲੇ ਦੋ ਦਿਨਾਂ ਵਿੱਚ ਸਾਫ ਹੋ ਜਾਏਗੀ। ਲੋਕ ਸਭਾ ਚੋਣਾਂ ਦਾ ਆਗ਼ਾਜ਼ 11 ਅਪਰੈਲ ਤੋਂ ਹੋ ਰਿਹਾ ਹੈ ਪਰ ਪੰਜਾਬ ਵਿੱਚ ਵੋਟਾਂ 19 ਮਈ ਨੂੰ ਪੈਣੀਆਂ ਹਨ। ਸੂਤਰਾਂ ਮੁਤਾਬਕ 11 ਅਪਰੈਲ ਤੱਕ ਸਿਆਸੀ ਪਾਰਟੀਆਂ ਆਪਣੇ ਰਹਿੰਦੇ ਉਮੀਦਵਾਰਾਂ ਐਲਾਨ ਕਰਨ ਦੀ ਤਿਆਰੀ ਵਿੱਚ ਹਨ। ਕਾਂਗਰਸ ਤੇ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ 11 ਅਪਰੈਲ ਤੱਕ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।
ਇਸ ਵੇਲੇ ਬੀਜੇਪੀ ਨੂੰ ਛੱਡ ਕੇ ਬਾਕੀ ਪਾਰਟੀਆਂ ਨੇ ਆਪਣੇ ਜ਼ਿਆਦਾਤਰ ਉਮੀਦਵਾਰ ਐਲਾਨ ਦਿੱਤੇ ਹਨ। ਸੂਤਰਾਂ ਮੁਤਾਬਕ ਬੀਜੇਪੀ ਦੇ ਉਮੀਦਵਰਾਂ ਦੇ ਨਾਂ ਤਕਰੀਬਨ ਤੈਅ ਹਨ ਤੇ ਅੱਜ-ਭਲਕ ਐਲਾਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਕੋਲ 13 ਵਿੱਚੋਂ ਤਿੰਨ ਸੀਟਾਂ ਅੰਮ੍ਰਿਤਸਰ, ਹੁਸ਼ਿਆਪੁਰ ਤੇ ਗੁਰਦਾਸਪੁਰ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਤਿੰਨ ਸੀਟਾਂ ਬਠਿੰਡਾ, ਫਿਰੋਜ਼ਪੁਰ ਤੇ ਲੁਧਿਆਣਾ ਤੋਂ ਉਮੀਦਵਾਰਾਂ ਦਾ ਐਲਾਨ ਬਾਕੀ ਹੈ।
ਕਾਂਗਰਸ ਨੇ ਹੁਣ ਤੱਕ ਨੌਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵੇਲੇ ਬਠਿੰਡਾ, ਫਿਰੋਜ਼ਪੁਰ, ਅਨੰਦਪੁਰ ਤੇ ਸੰਗਰੂਰ ਤੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਕਾਂਗਰਸ ਨੇ ਕਿਹਾ ਹੈ ਕਿ 11 ਅਪਰੈਲ ਤੱਕ ਉਮੀਦਵਾਰ ਐਲਾਨ ਦਿੱਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਦੇ ਨਾਲ ਹੀ ਪੰਜਾਬ ਦਾ ਚੋਣ ਮੈਦਾਨ ਹੋਰ ਭਖ ਜਾਏਗਾ।
ਪਹਿਲੇ ਗੇੜ ਦੀਆਂ ਚੋਣਾਂ ਦਾ ਆਗ਼ਾਜ਼ ਹੁੰਦੇ ਹੀ ਸਾਫ ਹੋ ਜਾਏਗੀ ਪੰਜਾਬ ਦੀ ਤਸਵੀਰ
ਏਬੀਪੀ ਸਾਂਝਾ
Updated at:
09 Apr 2019 03:49 PM (IST)
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਤਸਵੀਰ ਅਗਲੇ ਦੋ ਦਿਨਾਂ ਵਿੱਚ ਸਾਫ ਹੋ ਜਾਏਗੀ। ਲੋਕ ਸਭਾ ਚੋਣਾਂ ਦਾ ਆਗ਼ਾਜ਼ 11 ਅਪਰੈਲ ਤੋਂ ਹੋ ਰਿਹਾ ਹੈ ਪਰ ਪੰਜਾਬ ਵਿੱਚ ਵੋਟਾਂ 19 ਮਈ ਨੂੰ ਪੈਣੀਆਂ ਹਨ। ਸੂਤਰਾਂ ਮੁਤਾਬਕ 11 ਅਪਰੈਲ ਤੱਕ ਸਿਆਸੀ ਪਾਰਟੀਆਂ ਆਪਣੇ ਰਹਿੰਦੇ ਉਮੀਦਵਾਰਾਂ ਐਲਾਨ ਕਰਨ ਦੀ ਤਿਆਰੀ ਵਿੱਚ ਹਨ। ਕਾਂਗਰਸ ਤੇ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ 11 ਅਪਰੈਲ ਤੱਕ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।
- - - - - - - - - Advertisement - - - - - - - - -