ਜਲੰਧਰ: ਖੰਨਾ ਪੁਲਿਸ ਵੱਲੋਂ ਬੀਤੀ 29 ਮਾਰਚ ਨੂੰ ਜਲੰਧਰ ਦੇ ਪਾਦਰੀ ਐਂਥਨੀ ਤੋਂ ਵੱਡੀ ਮਾਤਰਾ ਵਿੱਚ ਜ਼ਬਤ ਕੀਤੀ ਨਕਦੀ ਵਿੱਚੋਂ 6 ਕਰੋੜ 65 ਲੱਖ ਗ਼ਾਇਬ ਕਰਨ ਦੇ ਮਾਮਲੇ 'ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਨ ਲਈ ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ।
ਇਸ ਮਾਮਲੇ ਵਿੱਚ ਪਾਦਰੀ ਦੇ ਘਰ ਛਾਪਾ ਕਰਨ ਵਾਲੀ ਟੀਮ ਵਿੱਚੋਂ ਦੋ ਸਹਾਇਕ ਸਬ ਇੰਸਪੈਕਟਰ ਗਾਇਬ ਹਨ। ਉਨ੍ਹਾਂ ਦੇ ਨਾਲ ਦਾ ਇੱਕ ਮੁਖਬਰ ਵੀ ਲਾਪਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਜਲਦ ਹੀ ਫੜ ਲਏ ਜਾਣਗੇ।
ਪੰਜਾਬ ਪੁਲਿਸ 'ਤੇ ਉੱਠ ਰਹੇ ਸਵਾਲਾਂ 'ਤੇ ਕੈਪਟਨ ਨੇ ਕਿਹਾ ਕਿ ਬਹੁਤ ਵੱਡੀ ਫੋਰਸ ਹੈ, ਇਨ੍ਹਾਂ ਚ ਇੱਕ-ਦੋ 'ਬਲੈਕ ਸ਼ੀਪ' ਵੀ ਹਨ। ਇਨ੍ਹਾਂ ਨੂੰ ਛੇਤੀ ਫੜ ਲਵਾਂਗੇ।
ਪੂਰਾ ਮਾਮਲਾ ਜਾਣਨ ਲਈ ਪੜ੍ਹੋ- ਪੁਲਿਸ ਮੁਲਾਜ਼ਮਾਂ ਨੇ ਗ਼ਾਇਬ ਕੀਤੇ ਪਾਦਰੀ ਦੇ 6 ਕਰੋੜ..!
ਕੈਪਟਨ ਨੇ ਦਿੱਤੇ ਪਾਦਰੀ ਦੇ ਪੈਸੇ 'ਡਕਾਰਨ' ਵਾਲੇ ਪੁਲਿਸ ਮੁਲਾਜ਼ਮਾਂ ਨੂੰ ਫੜਨ ਦੇ ਹੁਕਮ
ਏਬੀਪੀ ਸਾਂਝਾ
Updated at:
13 Apr 2019 02:37 PM (IST)
ਪੰਜਾਬ ਪੁਲਿਸ 'ਤੇ ਉੱਠ ਰਹੇ ਸਵਾਲਾਂ 'ਤੇ ਕੈਪਟਨ ਨੇ ਕਿਹਾ ਕਿ ਬਹੁਤ ਵੱਡੀ ਫੋਰਸ ਹੈ, ਇਨ੍ਹਾਂ ਚ ਇੱਕ-ਦੋ 'ਬਲੈਕ ਸ਼ੀਪ' ਵੀ ਹਨ। ਇਨ੍ਹਾਂ ਨੂੰ ਛੇਤੀ ਫੜ ਲਵਾਂਗੇ।
- - - - - - - - - Advertisement - - - - - - - - -