ਇਸ ‘ਤੇ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਹਰਸਿਮਰਤ ਨੂੰ ‘ਆਦਤਨ ਝੂਠਾ’ ਕਰਾਰ ਦਿੱਤਾ ਤੇ ਬੁੱਧਵਾਰ ਨੂੰ ਇੱਕ ਵਾਰ ਫੇਰ ਵੱਡੀ ਗੱਲ ਕਹਿ ਦਿੱਤੀ। ਕੈਪਟਨ ਨੇ ਉਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿੰਨਾ ਮੈਂ ਸੋਚਿਆ ਸੀ, ਤੁਸੀਂ ਤਾਂ ਉਸ ਤੋਂ ਵੀ ਜ਼ਿਆਦਾ ਮੂਰਖ ਨਿਕਲੀ।
ਕੈਪਟਨ ਅਮਰਿੰਦਰ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ, “ਹਰਸਿਮਰਤ ਜਿੰਨਾ ਮੈਂ ਸੋਚਿਆ ਸੀ, ਤੁਸੀਂ ਉਸ ਤੋਂ ਕਿਤੇ ਜ਼ਿਆਦਾ ਮੂਰਖ ਨਿਕਲੇ। ਮੈਂ ਸਾਫ਼ ਤੌਰ ‘ਤੇ ਕਹਿ ਚੁੱਕਿਆ ਹਾਂ ਕਿ ਦਾਅਵਾ ਕੀਤੀ ਗਈ ਰਕਮ ਦਾ ਭੁਗਤਾਨ ਅਸੀਂ ਕਰ ਦਿੱਤਾ ਹੈ। ਤੁਸੀਂ ਲੋਕ ਕਿਸ ਤਰ੍ਹਾਂ ਦੀ ਸਰਕਾਰ ਚਲਾਉਂਦੇ ਸੀ? ਤੁਸੀਂ ਇਹ ਨਹੀਂ ਜਾਣਦੇ ਕਿ ਦਾਅਵਿਆਂ ਬਦਲੇ ਰਕਮ ਦਾ ਭੁਗਤਾਨ ਹੁੰਦਾ ਹੈ ਤੇ ਇਸ ਪ੍ਰਕ੍ਰਿਆ ‘ਚ ਸਮਾਂ ਲੱਗਦਾ ਹੈ।”
ਸਰਕਾਰ ਨੇ ਮੰਗਲਵਾਰ ਨੂੰ ਐਸਜੀਪੀਸੀ ਨੂੰ 1.96 ਕਰੋੜ ਰੁਪਏ ਜਾਰੀ ਕੀਤੇ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਹਰਿਮੰਦਰ ਸਾਹਿਬ ‘ਚ ਲੰਗਰ ਲਈ ਖਰੀਦੀਆਂ ਚੀਜ਼ਾਂ ਬਦਲੇ 1.68 ਕਰੋੜ ਰੁਪਏ ਦਿੱਤੇ ਜਾਣੇ ਅਜੇ ਬਾਕੀ ਹਨ।