ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡੀ ਪੱਧਰ ’ਤੇ ਪ੍ਰਸ਼ਾਸਕੀ ਰੱਦੋ-ਬਦਲ ਕਰਦਿਆਂ 21 ਆਈਏਐਸ ਤੇ 43 ਪੀਸੀਐਸ ਸਣੇ 64 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਵਿਸ਼ੇਸ਼ ਸਕੱਤਰ ਲਾਉਣ ਦੇ ਨਾਲ-ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਆਈਏਐਸ ਰਵੀ ਭਗਤ ਨੂੰ ਪੰਜਾਬ ਮੰਡੀਕਰਨ ਬੋਰਡ ਦਾ ਸਕੱਤਰ, ਦਿਲਰਾਜ ਸਿੰਘ ਨੂੰ ਸਕੂਲ ਸਿੱਖਿਆ ਦਾ ਵਿਸ਼ੇਸ਼ ਸਕੱਤਰ, ਭੁਪਿੰਦਰ ਸਿੰਘ ਨੂੰ ਟਰਾਂਸਪੋਰਟ ਵਿਭਾਗ ਦਾ ਡਾਇਰੈਕਟਰ, ਸੰਜੇ ਪੋਪਲੀ ਨੂੰ ਖੇਡਾਂ ਤੇ ਯੁਵਕ ਮਾਮਲਿਆਂ ਵਿਭਾਗ ਦਾ ਡਾਇਰੈਕਟਰ, ਗੁਰਪ੍ਰੀਤ ਸਿੰਘ ਖਹਿਰਾ ਨੂੰ ਟਰਾਂਸਪੋਰਟ ਕਮਿਸ਼ਨਰ, ਬਖਤਾਵਰ ਸਿੰਘ ਨੂੰ ਅੰਮ੍ਰਿਤਸਰ ਵਿਕਾਸ ਅਥਾਰਿਟੀ ਦਾ ਪ੍ਰਸ਼ਾਸਕ, ਮਾਧਵੀ ਕਟਾਰੀਆ ਨੂੰ ਮੌਜੂਦਾ ਵਿਭਾਗ ਦੇ ਨਾਲ ਕੋਆਰਡੀਨੇਸ਼ਨ ਦਾ ਵਿਸ਼ੇਸ਼ ਸਕੱਤਰ, ਦਵਿੰਦਰ ਸਿੰਘ ਨੂੰ ਬੈਕਫਿਨਕੋ ਦਾ ਕਾਰਜਕਾਰੀ ਡਾਇਰੈਕਟਰ, ਵਿਨੀਤ ਕੁਮਾਰ ਨੂੰ ਇਨਵੈਸਟ ਪੰਜਾਬ ਦਾ ਵਧੀਕ ਸੀਈਓ, ਪੂਨਮਦੀਪ ਕੌਰ ਨੂੰ ਨਗਰ ਨਿਗਮ ਪਟਿਆਲਾ ਦੀ ਕਮਿਸ਼ਨਰ, ਕੋਮਲ ਮਿੱਤਲ ਨੂੰ ਅੰਮ੍ਰਿਤਸਰ ਨਗਰ ਨਿਗਮ ਦੀ ਵਧੀਕ ਕਮਿਸ਼ਨਰ ਤੇ ਸਮਾਰਟ ਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰੀਤੀ ਯਾਦਵ ਨੂੰ ਪਟਿਆਲਾ ਦੀ ਵਧੀਕ ਕਮਿਸ਼ਨਰ ਵਿਕਾਸ ਲਾਇਆ ਹੈ।

ਅਭਿਜੀਤ ਕਪਲਿਸ਼ ਨੂੰ ਪਠਾਨਕੋਟ ਦਾ ਵਧੀਕ ਡਿਪਟੀ ਕਮਿਸ਼ਨਰ, ਪਰਮਵੀਰ ਸਿੰਘ ਨੂੰ ਬਠਿੰਡਾ ਦਾ ਵਧੀਕ ਡਿਪਟੀ ਕਮਿਸ਼ਨਰ, ਸੰਦੀਪ ਕੁਮਾਰ ਨੂੰ ਤਰਨ ਤਾਰਨ, ਆਸ਼ਿਕਾ ਜੈਨ ਨੂੰ ਐਸਏਐਸ ਨਗਰ, ਦੀਪ ਸ਼ਿਖਾ ਨੂੰ ਰੂਪਨਗਰ ਦੀ ਵਧੀਕ ਡਿਪਟੀ ਕਮਿਸ਼ਨਰ, ਗੌਤਮ ਜੈਨ ਨੂੰ ਬੰਗਾ ਦਾ ਐਸਡੀਐਮ, ਹਿਮਾਂਸ਼ੂ ਜੈਨ ਨੂੰ ਖਰੜ ਦਾ ਐਸਡੀਐਮ, ਰਾਹੁਲ ਨੂੰ ਜਲੰਧਰ ਦਾ ਐਸਡੀਐਮ ਲਾਇਆ ਗਿਆ ਹੈ।

ਇਸੇ ਤਰ੍ਹਾਂ ਪੀਸੀਐਸ ਰਣਜੀਤ ਕੌਰ ਨੂੰ ਨਗਰ ਸੁਧਾਰ ਟਰੱਸਟ ਜਲੰਧਰ ਦਾ ਐੱਲਏਸੀ, ਸੰਦੀਪ ਰਿਸ਼ੀ ਨੂੰ ਅੰਮ੍ਰਿਤਸਰ ਦਾ ਏਡੀਸੀ, ਰਾਜੀਵ ਗੁਪਤਾ ਨੂੰ ਤਕਨੀਕੀ ਸਿੱਖਿਆ ਬੋਰਡ ਦਾ ਸਕੱਤਰ, ਗੁਰਪ੍ਰੀਤ ਸਿੰਘ ਥਿੰਦ ਨੂੰ ਤਕਨੀਕੀ ਸਿੱਖਿਆ ਦਾ ਸੰਯੁਕਤ ਸਕੱਤਰ, ਜਗਵਿੰਦਰ ਸਿੰਘ ਗਰੇਵਾਲ ਨੂੰ ਸਮਾਜਿਕ ਸੁਰੱਖਿਆ ਵਿਭਾਗ ਦਾ ਵਧੀਕ ਸਕੱਤਰ, ਅਮਨਦੀਪ ਬਾਂਸਲ ਨੂੰ ਐਸਐਸ ਬੋਰਡ ਦਾ ਸਕੱਤਰ, ਦਲਵਿੰਦਰ ਸਿੰਘ ਨੂੰ ਪੀਰਾ ਦਾ ਵਧੀਕ ਸਕੱਤਰ, ਅਜੇ ਸੂਦ ਨੂੰ ਪਠਾਨਕੋਟ ਨਗਰ ਨਿਗਮ ਦਾ ਵਧੀਕ ਕਮਿਸ਼ਨਰ, ਵਿੰਮੀ ਭੁੱਲਰ ਨੂੰ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਿਟੀ ਐਸਏਐਸ ਨਗਰ ਦੀ ਵਧੀਕ ਮੁੱਖ ਪ੍ਰਸ਼ਾਸਕ, ਦਲਜੀਤ ਕੌਰ ਨੂੰ ਜਲੰਧਰ ਡਿਵੀਜ਼ਨ ਦੀ ਵਧੀਕ ਕਮਿਸ਼ਨਰ, ਚਰਨਦੇਵ ਮਾਨ ਨੂੰ ਪੰਜਾਬ ਸਹਿਕਾਰੀ ਵਿਕਾਸ ਬੈਂਕ ਦਾ ਵਧੀਕ ਸਕੱਤਰ, ਹਰਸ਼ੂਹਿੰਦਰਪਾਲ ਬਰਾੜ ਨੂੰ ਪੰਜਾਬ ਰਾਜ ਖੇਤੀਬਾੜੀ ਤੇ ਮਾਰਕੀਟਿੰਗ ਬੋਰਡ ਵਧੀਕ ਐਮਡੀ, ਅਮਰਬੀਰ ਸਿੰਘ ਨੂੰ ਪਨਸਪ ਦਾ ਵਧੀਕ ਐਮਡੀ, ਅਮਨਿੰਦਰ ਕੌਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਉਪ ਸਕੱਤਰ ਲਾਇਆ ਹੈ।

ਸੰਜੇ ਸ਼ਰਮਾ ਨੂੰ ਸ਼ਾਹਕੋਟ ਦਾ ਐਸਡੀਐਮ, ਅਵਨੀਤ ਕੌਰ ਨੂੰ ਪੰਜਾਬ ਬਿਊਰੋ ਇਨਵੈਸਟਮੈਂਟ ਪ੍ਰਮੋਸ਼ਨ ਦੀ ਸੰਯੁਕਤ ਸੀਈਓ, ਅਨਮੋਲ ਸਿੰਘ ਧਾਲੀਵਾਲ ਨੂੰ ਬਰਨਾਲਾ ਦਾ ਐਸਡੀਐਮ, ਰਜਤ ਓਬਰਾਏ ਨੂੰ ਸਥਾਨਕ ਸਰਕਾਰਾਂ ਵਿਭਾਗ ਅੰਮ੍ਰਿਤਸਰ ਦਾ ਡਿਪਟੀ ਡਾਇਰੈਕਟਰ, ਲਵਜੀਤ ਕਲਸੀ ਨੂੰ ਅੰਮ੍ਰਿਤਸਰ ਵਿਕਾਸ ਅਥਾਰਿਟੀ ਦੀ ਵਧੀਕ ਮੁੱਖ ਪ੍ਰਸ਼ਾਸਕ, ਰਾਜਪਾਲ ਸਿੰਘ ਨੂੰ ਸਰਦੂਲਗੜ੍ਹ ਦਾ ਐਸਡੀਐਮ, ਅਰੀਨਾ ਦੁੱਗਲ ਨੂੰ ਗਮਾਡਾ ਮੁਹਾਲੀ ਦੀ ਜ਼ਮੀਨ ਗ੍ਰਹਿਣ ਕੁਲੈਕਟਰ, ਰਾਜੀਵ ਵਰਮਾ ਨੂੰ ਜਲੰਧਰ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ, ਜਸ਼ਨਪ੍ਰੀਤ ਗਿੱਲ ਨੂੰ ਸਥਾਨਕ ਸਰਕਾਰਾਂ ਵਿਭਾਗ ਪਟਿਆਲਾ ਦੀ ਡਿਪਟੀ ਡਾਇਰੈਕਟਰ, ਨਰਿੰਦਰ ਧਾਲੀਵਾਲ ਨੂੰ ਮੋਗਾ ਦਾ ਐਸਡੀਐਮ, ਰਜਨੀਸ਼ ਸ਼ਰਮਾ ਨੂੰ ਖਡੂਰ ਸਾਹਿਬ ਦਾ ਐਸਡੀਐਮ, ਕਾਲਾ ਰਾਮ ਕਾਂਸਲ ਨੂੰ ਮੂਨਕ ਦਾ ਐਸਡੀਐਮ, ਜੈਇੰਦਰ ਸਿੰਘ ਨੂੰ ਜਲੰਧਰ 1 ਦਾ ਐਸਡੀਐਮ, ਵਿਨੀਤ ਕੁਮਾਰ ਨੂੰ ਫਿਲੌਰ ਦਾ ਐਸਡੀਐਮ, ਅਮਨਜੋਤ ਕੌਰ ਨੂੰ ਅੰਮ੍ਰਿਤਸਰ ਵਿਕਾਸ ਅਥਾਰਿਟੀ ਦੀ ਅਸਟੇਟ ਅਧਿਕਾਰੀ, ਵੀਰ ਪਾਲ ਕੌਰ ਨੂੰ ਮੁਕਤਸਰ ਸਾਹਿਬ ਦੀ ਐਸਡੀਐਮ, ਦੀਪਕ ਭਾਟੀਆ ਨੂੰ ਅਜਨਾਲਾ ਦਾ ਐਸਡੀਐਮ, ਵਿਨੋਦ ਬਾਂਸਲ ਨੂੰ ਬਠਿੰਡਾ ਵਿਕਾਸ ਅਥਾਰਿਟੀ ਦਾ ਅਸਟੇਟ ਅਧਿਕਾਰੀ, ਜਗਦੀਸ਼ ਸਿੰਘ ਜੌਹਲ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਐਸਡੀਐਮ, ਰਣਜੀਤ ਸਿੰਘ ਨੂੰ ਜ਼ੀਰਾ ਦਾ ਐਸਡੀਐਮ, ਹਰਬੰਸ ਨੂੰ ਮਾਨਸਾ ਦਾ ਐਸਡੀਐਮ, ਪਰਮਜੀਤ ਸਿੰਘ ਨੂੰ ਖਮਾਣੋਂ ਦਾ ਐਸਡੀਐਮ, ਗੁਰਵਿੰਦਰ ਸਿੰਘ ਜੌਹਲ ਨੂੰ ਜਲੰਧਰ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ, ਸੂਬਾ ਸਿੰਘ ਨੂੰ ਨਾਭਾ ਦਾ ਐਸਡੀਐਮ, ਬਲਵਿੰਦਰ ਸਿੰਘ ਨੂੰ ਬਟਾਲਾ ਦਾ ਐਸਡੀਐਮ, ਕਰਨਦੀਪ ਸਿੰਘ ਨੂੰ ਪਾਣੀ ਸੋਮਿਆਂ ਵਿਭਾਗ ਦਾ ਉਪ ਸਕੱਤਰ, ਪਵਿੱਤਰ ਸਿੰਘ ਨੂੰ ਬਸੀ ਪਠਾਣਾ ਦਾ ਐਸਡੀਐਮ ਤੇ ਰਣਦੀਪ ਸਿੰਘ ਨੂੰ ਜਲੰਧਰ ਵਿਕਾਸ ਅਥਾਰਿਟੀ ਦਾ ਅਸਟੇਟ ਅਧਿਕਾਰੀ ਲਾਇਆ ਗਿਆ ਹੈ।