ਇੱਥੇ ਸ਼ਾਹਪੁਰ ਕੰਢੀ ਬੰਨ੍ਹ ਦੇ ਉਸਾਰੀ ਕਾਰਜ ਸ਼ੁਰੂ ਕਰਵਾਉਣ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤਕ ਉਮੀਦਵਾਰਾਂ ਦੇ ਐਲਾਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਰੋਧ ਕਰਨ ਵਾਲਿਆਂ ਦੀ ਪਾਰਟੀ ਤੋਂ ਛੁੱਟੀ ਹੋਵੇਗੀ।
ਜ਼ਰੂਰ ਪੜ੍ਹੋ- ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ
ਕੈਪਟਨ ਨੇ ਸੁਨੀਲ ਜਾਖੜ ਦੀ ਉਮੀਦਵਾਰੀ 'ਤੇ ਵੀ ਮੋਹਰ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਹੀ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ, ਕਿਉਂਕਿ ਉਸ ਸੀਟ ਲਈ ਉਨ੍ਹਾਂ ਤੋਂ ਵੱਡਾ ਦਾਅਵੇਦਾਰ ਮੌਜੂਦ ਨਹੀਂ ਹੈ। ਨਸ਼ਿਆਂ ਦੇ ਮਾਮਲੇ 'ਤੇ ਪੁੱਛੇ ਸਵਾਲਾਂ 'ਤੇ ਕੈਪਟਨ ਨੇ ਕਿਹਾ ਕਿ ਮੰਦਭਾਗਾ ਕਿ ਹਾਲੇ ਵੀ ਪੰਜਾਬ 'ਚ ਨਸ਼ੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਨੂੰ ਕੰਟਰੋਲ ਕਰ ਰਹੇ ਹਾਂ ਤੇ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ।
ਸਬੰਧਤ ਖ਼ਬਰ- 'ਮਿਸ਼ਨ 2019' ਲਈ ਸੁਖਬੀਰ ਬਾਦਲ ਦਾ ਟਕਸਾਲੀ ਦਾਅ, ਮੈਦਾਨ 'ਚ ਡਟਣਗੀਆਂ 13 ਵੱਡੀਆਂ ਤੋਪਾਂ