ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਟੀਐਫ ਚੀਫ਼ ਵਜੋਂ ਹਰਪ੍ਰੀਤ ਸਿੰਘ ਸਿੱਧੂ ਦੀ ਤਾਇਨਾਤੀ ਬਾਰੇ ਕਿਹਾ ਹੈ ਕਿ ਜੇ ਕੋਈ ਉਨ੍ਹਾਂ ਦੀ ਇਸ ਤਾਇਨਾਤੀ ਨਾਲ ਖ਼ੁਸ਼ ਨਹੀਂ, ਉਹ ਸੂਬਾ ਛੱਡ ਸਕਦਾ ਹੈ। ਇਸ ਦੇ ਲਈ ਉਹ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਵੀ ਮੰਗ ਸਕਦੇ ਹਨ। ਉਨ੍ਹਾਂ ਸਿੱਧੂ ਦੀ ਤਾਇਨਾਤੀ 'ਤੇ ਅਫ਼ਸਰਾਂ ਦੀ ਨਾਰਾਜ਼ਗੀ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਚੇਤਾਵਨੀ ਦਿੱਤੀ ਹੈ।
ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਿੱਤ ਵਿੱਚ ਕਿਸੇ ਵੀ ਅਫ਼ਸਰ ਦਾ ਤਬਾਦਲਾ ਤੇ ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਕਿਉਂਕਿ ਉਹ ਗ੍ਰਹਿ ਮੰਤਰਾਲੇ ਦਾ ਜ਼ਿੰਮਾ ਵੀ ਖ਼ੁਦ ਸੰਭਾਲ ਰਹੇ ਹਨ। ਦੱਸ ਦੇਈਏ ਸਰਕਾਰ ਨੇ ਚੌਥੀ ਵਾਰ ਨਸ਼ਿਆਂ ਖ਼ਿਲਾਫ਼ STF ਦਾ ਮੁਖੀ ਬਦਲਿਆ ਹੈ।
ਆਮ ਆਦਮੀ ਪਾਰਟੀ ਨੇ ਵੀ ਨਸ਼ਿਆਂ ਦੀ ਤਸਕਰੀ ਰੋਕਣ ਲਈ ਸੂਬਾ ਸਰਕਾਰ ਕੋਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਚੌਥੀ ਵਾਰ ਮੁਖੀ ਬਦਲੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਲਜ਼ਾਮ ਲਾਇਆ ਹੈ ਕਿ ਸਰਕਾਰ ਤਸਕਰਾਂ ਨੂੰ ਨੱਥ ਪਾਉਣ ਦੀ ਥਾਂ ਸਿਰਫ਼ 'ਦਿਖਾਵੇਬਾਜ਼ੀ' 'ਚ ਡੰਗ ਟਪਾ ਰਹੀ ਹੈ, ਜਦਕਿ ਨਸ਼ਾ ਮਾਫ਼ੀਆ ਨੂੰ ਕੁਚਲਨ ਲਈ ਫ਼ੈਸਲਾਕੁਨ ਐਕਸ਼ਨ (ਕਾਰਵਾਈ) ਦੀ ਜ਼ਰੂਰਤ ਹੈ।
'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਦੁਬਾਰਾ ਕਿਉਂ ਲਾਇਆ ਗਿਆ ਹੈ ਤੇ ਉਹ ਕਿਹੜੇ ਕਾਰਨ ਸਨ ਜਿਸ ਕਰਕੇ ਪਹਿਲਾ ਤਬਾਦਲਾ ਕੀਤਾ ਗਿਆ ਸੀ? ਕੁਲਤਾਰ ਸਿੰਘ ਸੰਧਵਾਂ ਨੇ ਸਪਸ਼ਟ ਕਿਹਾ, ਸਾਨੂੰ ਹਰਪ੍ਰੀਤ ਸਿੰਘ ਸਿੱਧੂ ਦੀ ਦਿਆਨਤਦਾਰੀ ਤੇ ਡਿਊਟੀ ਪ੍ਰਤੀ ਦ੍ਰਿੜ੍ਹਤਾ 'ਤੇ ਕੋਈ ਸ਼ੱਕ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਚ ਖੋਟ ਸਾਫ਼ ਨਜ਼ਰ ਆ ਰਹੀ ਹੈ।
ਜੋ ਮੇਰੇ ਫੈਸਲੇ ਤੋਂ ਖ਼ੁਸ਼ ਨਹੀਂ, ਉਹ ਪੰਜਾਬ ਛੱਡ ਸਕਦਾ: ਕੈਪਟਨ
ਏਬੀਪੀ ਸਾਂਝਾ
Updated at:
21 Jul 2019 09:52 AM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਟੀਐਫ ਚੀਫ਼ ਵਜੋਂ ਹਰਪ੍ਰੀਤ ਸਿੰਘ ਸਿੱਧੂ ਦੀ ਤਾਇਨਾਤੀ ਬਾਰੇ ਕਿਹਾ ਹੈ ਕਿ ਜੇ ਕੋਈ ਉਨ੍ਹਾਂ ਦੀ ਇਸ ਤਾਇਨਾਤੀ ਨਾਲ ਖ਼ੁਸ਼ ਨਹੀਂ, ਉਹ ਸੂਬਾ ਛੱਡ ਸਕਦਾ ਹੈ। ਇਸ ਦੇ ਲਈ ਉਹ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਵੀ ਮੰਗ ਸਕਦੇ ਹਨ।
- - - - - - - - - Advertisement - - - - - - - - -