ਕੈਪਟਨ ਨੇ ਕੀਤਾ ਸ਼ਾਹਕੋਟੀਆਂ ਦਾ ਸ਼ੁਕਰੀਆ !
ਏਬੀਪੀ ਸਾਂਝਾ | 14 Jun 2018 01:20 PM (IST)
ਸ਼ਾਹਕੋਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਿਮਨੀ ਚੋਣ ਜਿਤਾਉਣ ਲਈ ਸ਼ਾਹਕੋਟੀਆਂ ਦਾ ਧੰਨਵਾਦ ਕੀਤਾ। ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ 38802 ਵੋਟਾਂ ਦੀ ਲੀਡ ਨਾਲ ਜਿੱਤ ਮਿਲੀ ਸੀ। ਇਸ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਮੁੱਖ ਮੰਤਰੀ ਅੱਜ ਇੱਥੇ ਪੁੱਜੇ। ਕੈਪਟਨ ਨੇ ਕਿਹਾ ਕਿ ਇਹ ਕਾਂਗਰਸ ਦੀ ਵੱਡੀ ਜਿੱਤ ਹੈ। ਪਿਛਲੇ 52 ਸਾਲ ਵਿੱਚ ਕਾਂਗਰਸ ਨੂੰ ਸਿਰਫ ਇੱਕ ਵਾਰ ਸ਼ਾਹਕੋਟ ਵਿੱਚ ਜਿੱਤ ਮਿਲੀ ਸੀ। ਉਸ ਮਗਰੋਂ ਹੁਣ ਇੱਥੇ ਅਕਾਲੀਆਂ ਨੂੰ ਪਿਛਾੜਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਫੋਰ ਲੇਨ ਸੜਕ 1070 ਕੋਰੜ ਦੀ ਲਾਗਤ ਨਾਲ ਬਣੇਗੀ। ਕੈਪਟਨ ਨੇ ਕਿਹਾ ਕਿ ਸ਼ਾਹਕੋਟ ਦੀ ਜਿੱਤ ਦਾ ਅਸਰ ਪੂਰੇ ਦੇਸ਼ ਵਿੱਚ ਪਏਗਾ। ਰਾਜਸਥਾਨ ਤੇ ਹੋਰ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵੀ ਇਸ ਜਿੱਤ ਨਾਲ ਪ੍ਰਭਾਵਿਤ ਹੋਣਗੀਆਂ। ਇਸ ਮੌਕੇ ਉਨ੍ਹਾਂ ਨੇ ਸੰਤ ਕਬੀਰ ਦੇ ਜਨਮ ਦਿਨ ਮੌਕੇ 28 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ।