ਕੈਪਟਨ ਫਿਰ PGI ਦਾਖ਼ਲ, ਲੇਜ਼ਰ ਤਕਨੀਕ ਨਾਲ ਹੋ ਸਕਦਾ ਆਪ੍ਰੇਸ਼ਨ
ਏਬੀਪੀ ਸਾਂਝਾ | 16 Dec 2018 09:23 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੁਰਦੇ ਵਿੱਚ ਪਥਰੀ ਹੋਣ ਕਰਕੇ ਦਰਦ ਉੱਠਣ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਲੇਜ਼ਰ ਤਕਨੀਕ ਨਾਲ ਮੁੱਖ ਮੰਤਰੀ ਦਾ ਆਪ੍ਰੇਸ਼ਨ ਹੋ ਸਕਦਾ ਹੈ। ਇਹ ਵੀ ਪੜ੍ਹੋ- ਕੈਪਟਨ ਫਿਰ ਪਹੁੰਚੇ ਪੀਜੀਆਈ, ਡਾਕਟਰਾਂ ਵੱਲੋਂ ਆਰਾਮ ਦੀ ਸਲਾਹ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਦੀ ਸਿਹਤ ਢਿੱਲੀ ਰਹਿ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਬੁਲਾਇਆ ਸੀ ਤੇ ਦੋ ਦਿਨਾਂ ਤਕ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਡਾਕਟਰ ਲਗਾਤਾਰ ਉਨ੍ਹਾਂ ਦੇ ਚੈਕਅੱਪ ਕਰ ਰਹੇ ਸਨ।