ਕੈਪਟਨ ਅਮਰਿੰਦਰ ਨੇ ਮਾਰੀ ਵਿਦੇਸ਼ ਉਡਾਰੀ
ਏਬੀਪੀ ਸਾਂਝਾ | 14 Nov 2019 04:37 PM (IST)
ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਉਡਾਰੀ ਮਾਰ ਗਏ ਹਨ। ਉਹ ਦੋ ਹਫ਼ਤਿਆਂ ਲਈ ਨਿੱਜੀ ਫੇਰੀ ’ਤੇ ਯੂਕੇ ਗਏ ਹਨ।
ਚੰਡੀਗੜ੍ਹ: ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਉਡਾਰੀ ਮਾਰ ਗਏ ਹਨ। ਉਹ ਦੋ ਹਫ਼ਤਿਆਂ ਲਈ ਨਿੱਜੀ ਫੇਰੀ ’ਤੇ ਯੂਕੇ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਲੁਧਿਆਣਾ ਦੀ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਲਈ ਸੀ। ਅਦਾਲਤ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕੈਪਟਨ ਵਿਦੇਸ਼ ਗਏ ਹਨ। ਉਹ 29 ਨਵੰਬਰ ਨੂੰ ਵਿਦੇਸ਼ ਤੋਂ ਪਰਤ ਆਉਣਗੇ। ਉਨ੍ਹਾਂ ਦੇ ਹੋਰ ਪ੍ਰੋਗਰਾਮ ਦਾ ਕੋਈ ਵੇਰਵਾ ਨਹੀਂ ਮਿਲਿਆ।