ਸੰਗਰੂਰ: "ਪੰਜਾਬ ਸਰਕਾਰ ਨੇ ਹੀ ਨਾਭਾ ਜੇਲ੍ਹ ਵਿੱਚੋਂ ਕੈਦੀ ਭਜਾਓ ਹਨ। ਅਕਾਲੀ ਦਲ ਜੇਲ੍ਹਾਂ ਵਿੱਚ ਆਪਣੇ ਬੰਦਿਆਂ ਨੂੰ ਕੱਢ ਕੇ ਵਿਧਾਨ ਸਭਾ ਚੋਣਾਂ ਵਿੱਚ ਵਰਤਣਾ ਚਾਹੁੰਦਾ ਹੈ।" ਇਹ ਇਲਜ਼ਾਮ ਪੰਜਾਬ ਕਾਂਗਰਸ ਦੇ ਪਧਾਨ ਕੈਪਟਨ ਅਮਰਿੰਦਰ ਸਿੰਘ ਨੇ ਲਾਏ ਹਨ।


ਅੱਜ ਸੰਗਰੂਰ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਕੈਪਟਨ ਨੇ ਬਾਦਲ ਸਰਕਾਰ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਬਰੇਕ ਪਿੱਛੇ ਪੰਜਾਬ ਸਰਕਾਰ ਦਾ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਚੋਣਾਂ ਵਿੱਚ ਗੁੰਡਿਆਂ ਦੀ ਸਹਾਇਤਾ ਲੈਣਾ ਚਾਹੁੰਦਾ ਹੈ।

ਕਾਬਲੇਗੌਰ ਹੈ ਕਿ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਨਾਭਾ ਜੇਲ੍ਹ ਵਿੱਚ ਬੰਦ ਗੈਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਵਿਕਰਮਜੀਤ ਸਮੇਤ ਖਾਲਿਸਤਾਨੀ ਹਰਮਿੰਦਰ ਮਿੰਟੂ ਤੇ ਕਸ਼ਮੀਰਾ ਨੂੰ ਛੁਡਾ ਲਿਆ ਹੈ।