ਕੈਪਟਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ, ਕਿਹਾ ਸੁਖਬੀਰ ਕਿਉਂ ਨਹੀਂ ਬੈਠ ਜਾਂਦਾ ਭੁੱਖ ਹੜਤਾਲ ਤੇ?
ਏਬੀਪੀ ਸਾਂਝਾ | 04 Nov 2020 09:13 PM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਸਲਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਜਾਣਦੇ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਸਲਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਜਾਣਦੇ ਹਨ। ਕੈਪਟਨ ਨੇ ਕਿਹਾ ਕਿ ਉਹ ਇੱਕ ਸੈਨਿਕ ਹੋਣ ਤੇ ਨਾਤੇ ਆਪਣੇ ਲੋਕਾਂ ਲਈ ਲੜਨਾ ਜਾਣਦੇ ਹਨ। ਕੈਪਟਨ ਨੇ ਕਿਹਾ “ਮੈਂ 1965 ਦੀ ਜੰਗ ਦੌਰਾਨ ਆਪਣੇ ਦੇਸ਼ ਲਈ ਬਾਰਡਰ 'ਤੇ ਲੜਿਆ ਹਾਂ। ਮੇਰੇ ਅਸਤੀਫਾ ਦੇਣ ਮਗਰੋਂ ਜਦ ਜੰਗ ਛੀੜੀ ਸੀ ਤਾਂ ਮੈਂ ਫੌਜ ਵਿਚ ਵਾਪਸ ਜਾਣ ਬਾਰੇ ਦੋ ਵਾਰ ਨਹੀਂ ਸੋਚਿਆ ਸੀ। ਮੈਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਲੜਿਆਂ ਹਾਂ।ਤੁਸੀਂ ਪੰਜਾਬ ਜਾਂ ਇਸ ਦੇਸ਼ ਦੇ ਲੋਕਾਂ ਲਈ ਕੀ ਕੀਤਾ ਹੈ?" ਕੈਪਟਨ ਨੇ ਕਿਹਾ ਸੁਖਬੀਰ ਬਾਦਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭੁੱਖ ਹੜਤਾਲ ਦੇ ਕਿਉਂ ਨਹੀਂ ਬੈਠ ਜਾਂਦੇ ਤਾਂ ਜੋ NDA ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।