ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਵੱਡੀ ਸਫਲਤਾ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਐਲਾਨ ਕੀਤਾ ਕਿ ਸੂਬੇ ਦਾ ਰਿਕਵਰੀ ਰੇਟ 89 ਫੀਸਦ ਨੂੰ ਛੂਹ ਗਿਆ ਹੈ ਜਦੋਂਕਿ ਰਾਜ ਵਿੱਚ ਹੁਣੇ ਸਿਰਫ 211 ਐਕਟਿਵ ਕੋਰੋਨਾ ਕੇਸ ਹਨ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੇਸਾਂ ਦੀ ਦੁਗਣੀ ਦਰ 100 ਦਿਨਾਂ ਤੱਕ ਸੁਧਾਰੀ ਹੈ। ਉਨ੍ਹਾਂ ਨੇ ਰਾਸ਼ਟਰੀ ਤੇ ਰਾਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ 14 ਦਿਨਾਂ ਦੀ ਦੁਗਣੀ ਮਿਆਦ ਦੇ ਮੁਕਾਬਲੇ, ਪੰਜਾਬ ਦੀ ਦਰ 100 ਦਿਨ ਹੋ ਗਈ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨੇ 152 ਹੋਰ ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ। ਇਸ ਦੇ ਨਾਲ, ਰਾਜ ਵਿੱਚ ਸੰਕਰਮਣ ਤੋਂ ਸਿਹਤਯਾਬ ਹੋਏ ਲੋਕਾਂ ਦੀ ਕੁੱਲ ਸੰਖਿਆ 1,794 ਤੱਕ ਪਹੁੰਚ ਗਈ ਸੀ। ਘੱਟੋ ਘੱਟ 88 ਮਰੀਜ਼ਾਂ ਨੂੰ ਲੁਧਿਆਣਾ, 30 ਐਸਬੀਐਸ ਨਗਰ, 15 ਪਟਿਆਲਾ, ਅੱਠ ਫਤਿਹਗੜ ਸਾਹਿਬ, ਚਾਰ ਜਲੰਧਰ, ਤਿੰਨ ਮਾਨਸਾ, ਦੋ- ਦੋ ਨੂੰ ਗੁਰਦਾਸਪੁਰ ਤੇ ਪਠਾਨਕੋਟ ਤੋਂ ਛੁੱਟੀ ਦਿੱਤੀ ਗਈ ਹੈ।
ਲੁਧਿਆਣਾ 'ਚ ਇਸ ਵਕਤ ਕੁੱਲ 117 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।ਇਸ ਵਕਤ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਸੂਬੇ ਭਰ 'ਚ ਦੋ ਹਜ਼ਾਰ ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ: ਅੰਫਾਨ ਤੂਫਾਨ ਨੇ ਮਚਾਈ ਤਬਾਹੀ, ਕਈ ਸੌ ਕਰੋੜ ਦਾ ਨੁਕਸਾਨ, 12 ਲੋਕਾਂ ਦੀ ਹੋ ਚੁੱਕੀ ਮੌਤ, ਵੇਖੋ ਵੀਡੀਓ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ