ਹੁਣ ਜ਼ਿਲ੍ਹਾ ਪੱਧਰ 'ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਆਪਣੇ ਖੇਤਰ ‘ਚ ਸ਼ਰਾਬ ਫੈਕਟਰੀ ਤੇ ਗੁਦਾਮਾਂ ਦੀ ਜਾਂਚ ਕਰਨਗੇ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਗੋਦਾਮ ਜਾਂ ਸ਼ਰਾਬ ਫੈਕਟਰੀ ਵਿੱਚੋਂ ਕਿੰਨੀ ਸ਼ਰਾਬ ਬਾਹਰ ਆਈ ਹੈ ਤੇ ਕਿਹੜੀ ਜਗ੍ਹਾ ਗਈ ਹੈ। ਇਸ ਤੋਂ ਇਲਾਵਾ ਇੰਟਰ ਸਟੇਟ ਬਾਰਡਰ 'ਤੇ ਵੀ ਨਜ਼ਰ ਰੱਖੀ ਜਾਵੇਗੀ।
ਵਿਭਾਗ ਨੇ ਸ਼ਰਾਬ ਦੀਆਂ ਫੈਕਟਰੀਆਂ ‘ਚ ਸੀਸੀਟੀਵੀ ਲਾਉਣ ਦੇ ਆਦੇਸ਼ ਦਿੱਤੇ ਹਨ।
ਸ਼ਹਿਨਾਜ਼ ਗਿੱਲ ਦੇ ਪਿਤਾ ਖਿਲਾਫ ਬੰਦੂਕ ਦੀ ਨੋਕ ‘ਤੇ ਬਲਾਤਕਾਰ ਦਾ ਕੇਸ ਦਰਜ
ਜ਼ਿਲ੍ਹੇ ‘ਚੋਂ ਸ਼ਰਾਬ ਦੀ ਤਸਕਰੀ ਰੋਕਣ ਲਈ ਭੇਜੀ ਗਈ ਰਿਪੋਰਟ 'ਤੇ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਵੇਖਿਆ ਜਾਵੇਗਾ ਕਿ ਕਿਸ ਖੇਤਰ ਦੇ ਅਧਿਕਾਰੀ ਨੇ ਕਿੰਨੀ ਗੈਰ ਕਾਨੂੰਨੀ ਸ਼ਰਾਬ ਫੜੀ ਤੇ ਕਿੰਨੀ ਵਾਰ ਮੌਕੇ ‘ਤੇ ਜਾ ਕੇ ਜਾਂਚ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ