ਬਰਗਾੜੀ ਕਾਂਡ ਸਬੰਧੀ ਬਾਦਲ ਪਿਉ-ਪੁੱਤ ਵਿਰੁੱਧ ਮਾਮਲਾ ਦਾਇਰ, 9 ਨੂੰ ਸੁਣਵਾਈ
ਏਬੀਪੀ ਸਾਂਝਾ | 05 Oct 2018 06:31 PM (IST)
ਚੰਡੀਗੜ੍ਹ: ਬਰਗਾੜੀ ਕਾਂਡ ਸਬੰਧੀ ਸਮਾਜਿਕ ਜਾਗ੍ਰਿਤੀ ਫਰੰਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ। ਸੰਸਥਾ ਵੱਲੋਂ ਦੋਵਾਂ ਵਿਰੁੱਧ ਵਿਰੁੱਧ ਧਾਰਾ 304, 307, 295 ਤੇ 34 ਤਹਿਤ ਮੁਕੱਦਮਾ ਚਲਾਇਆ ਜਾਣ ਦੀ ਅਪੀਲ ਕੀਤੀ ਗਈ ਹੈ। ਮਾਮਲਾ ਜਥੇਬੰਦੀ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਵੱਲੋਂ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਬਰਗਾੜੀ ਕਾਂਡ ਲਈ ਉਕਤ ਦੋਵੇਂ ਪਿਓ-ਪੁੱਤਰ ਜ਼ਿੰਮੇਵਾਰ ਹਨ। ਜੱਜ ਸੁਮਿਤ ਸੱਭਰਵਾਲ ਨੇ ਸੰਸਥਾ ਦੀ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਏਗੀ।