ਅੰਮ੍ਰਿਤਸਰ: ਅਸ਼ਲੀਲ ਵੀਡੀਓ ਕਾਂਡ 'ਚ ਫਸੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਤਹਿਤ 11 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇੰਦਰਪ੍ਰੀਤ ਸਿੰਘ ਚੱਢਾ ਦੇ ਪੁੱਤਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਚਰਨਚੀਜ ਚੱਢਾ ਦੇ ਪੋਤਰੇ ਪ੍ਰਭਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਜਿਵੇਂ ਉਸ ਨੂੰ ਉਸ ਦੀ ਮਾਤਾ ਤੇ ਪਿਤਾ ਦੇ ਡਰਾਈਵਰ ਨੇ ਦੱਸਿਆ ਹੈ, ਉਸ ਤੋਂ ਲੱਗਦਾ ਹੈ ਕਿ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਮਰਨ ਲਈ ਮਜਬੂਰ ਕੀਤਾ ਹੈ। ਉਸ ਨੇ ਦੱਸਿਆ ਕਿ ਸੁਰਜੀਤ ਸਿੰਘ, ਉਮੱਤ, ਕੁਲਜੀਤ ਕੌਰ ਉਰਫ਼ ਕੇਅ ਘੁੰਮਣ, ਮਾਨਿਆ, ਦਵਿੰਦਰ ਸੰਧੂ (WWICS ਵਾਲੇ), ਇੰਦਰਪ੍ਰੀਤ ਸਿੰਘ ਆਨੰਦ ਉਰਫ਼ ਸੀ.ਜ਼ੀ., ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ, ਰਵਿੰਦਰ ਕੌਰ ਪਤਨੀ ਵਰਨਦੀਪ ਸਿੰਘ ਨੇ ਸਾਜਿਸ਼ ਤਹਿਤ ਉਸ ਦੇ ਪਿਤਾ 'ਤੇ ਝੂਠੇ ਕੇਸ ਪਾਏ ਹਨ। ਪ੍ਰਭਪ੍ਰੀਤ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਉਕਤ ਵਿਅਕਤੀਆਂ ਵਿਰੁੱਧ ਕਾਫੀ ਸਬੂਤ ਮੌਜੂਦ ਹਨ। ਉਸ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਉਕਤ ਵਿਅਕਤੀਆਂ ਨੇ ਹੀ ਉਸ ਦੇ ਪਿਤਾ ਨੂੰ ਮਰਨ ਲਈ ਮਜਬੂਰ ਕੀਤਾ। ਪੁਲਿਸ ਨੇ ਇਨ੍ਹਾਂ 11 ਲੋਕਾਂ ਖਿਲਾਫ ਧਾਰਾ 306 ਤੇ 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਜਾਣ ਤੇ ਚੱਢਾ ਪਿਉ-ਪੁੱਤਰ ਵਿਰੁੱਧ ਉਸ ਮਹਿਲਾ ਨੂੰ ਧਮਕਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਇੰਦਰਪ੍ਰੀਤ ਸਿੰਘ ਚੱਢਾ ਨੇ ਬੀਤੇ ਕੱਲ੍ਹ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਵੇਖੋ FIR ਦੀ ਕਾਪੀ-