ਆਸ਼ਕ ਨੇ ਮਸ਼ੂਕ ਦਾ ਫਾਰਮਹਾਉਸ ਵਿੱਚ ਵੱਢਿਆ ਗਲ
ਏਬੀਪੀ ਸਾਂਝਾ | 04 Jan 2018 10:54 AM (IST)
ਬਠਿੰਡਾ: ਨੌਜਵਾਨ ਡਾਂਸਰ ਜੋਤੀ ਦਾ ਗੁਜਰਾਤ ਦੇ ਸੂਰਤ ਵਿੱਚ ਗਲ਼ਾ ਕੱਟ ਕੇ ਕਤਲ ਹੋਇਆ ਹੈ। ਇਹ ਹੱਤਿਆ ਦੇ ਸਬੰਧ ਵਿੱਚ ਪੁਲਿਸ ਨੇ ਉਸ ਦੇ ਪ੍ਰੇਮੀ ਪ੍ਰੀਤੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਸੂਰਤ ਦੇ ਪਿੰਡ ਟਿੰਬਾ ਵਿਖੇ ਇੱਕ ਫਾਰਮ ਹਾਊਸ ਵਿੱਚ ਉਸਦਾ ਵਹਿਸ਼ੀ ਤਰੀਕੇ ਨਾਲ ਕਤਲ ਕੀਤਾ ਹੈ। ਦੋਨਾਂ ਦੀ ਮੁਲਾਕਾਤ ਮੁੰਬਈ ਦੇ ਇੱਕ ਡਾਂਸ ਬਾਰ ਵਿੱਚ ਹੋਈ ਸੀ। ਪੁਲਿਸ ਮੁਤਾਬਕ ਅੱਜ ਸ਼ਾਮ ਜੋਤੀ ਦੀ ਲਾਸ਼ ਬਠਿੰਡਾ ਪਹੁੰਚੇਗੀ।