ਰੂਪਨਗਰ: ਚੋਣ ਜ਼ਾਬਤੇ ਦੌਰਾਨ ਜ਼ਿਲ੍ਹੇ ਦੇ ਨੇੜਲੇ ਪਿੰਡ ਸਿੰਘ ਵਿੱਚ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਕਦੀ ਫੜੀ ਹੈ। ਜ਼ਬਤ ਕੀਤੀ ਗਈ ਇਹ ਰਕਮ ਤਕਰੀਬਨ 22 ਲੱਖ ਰੁਪਏ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਹੈ। ਇਹ ਪੈਸਾ ਨਿਜੀ ਬੈਂਕ ਲਈ ਕੰਮ ਕਰਦੀ ਕੈਸ਼ ਵੈਨ ਰਾਹੀਂ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਨਾਕੇਬੰਦੀ ਦੌਰਾਨ ਜਦ ਵੈਨ ਰੋਕੀ ਤੇ ਪੈਸਿਆਂ ਦੇ ਵੇਰਵੇ ਮੰਗੇ ਤਾਂ ਕੋਈ ਠੋਸ ਸਬੂਤ ਨਾ ਮਿਲਿਆ। ਇਸ ਮਗਰੋਂ ਪੁਲਿਸ ਨੇ ਇਹ ਰਕਮ ਜ਼ਬਤ ਕਰ ਲਈ।