ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਉੱਘੇ ਸਿਆਸਤਦਾਨ ਜਗਮੀਤ ਬਰਾੜ ਨੂੰ ਪਾਰਟੀ ਵਿੱਚ ਉੱਚਾ ਅਹੁਦੇ ਨਾਲ ਨਿਵਾਜਿਆ ਹੈ। ਬਾਦਲ ਨੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਸੁਖਬੀਰ ਬਾਦਲ ਨੇ ਪ੍ਰੈਸ ਬਿਆਨ ਜਾਰੀ ਕਰ ਬਰਾੜ ਨੂੰ ਪਾਰਟੀ 'ਚ ਅਹਿਮ ਅਹੁਦੇਦਾਰੀ ਨਾਲ ਨਿਵਾਜਣ ਦੀ ਜਾਣਕਾਰੀ ਦਿੱਤੀ ਹੈ। ਜਗਮੀਤ ਬਰਾੜ ਨੇ ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਸਮੁੱਚੇ ਬਾਦਲ ਪਰਿਵਾਰ ਤੇ ਮਜੀਠੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ 'ਚ 'ਘਰ ਵਾਪਸੀ' ਕੀਤੀ ਸੀ।
ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੁੰਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਾੜ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਭੇਜੇ ਬੇਨਤੀ ਸੁਨੇਹੇ ਜਾਰੀ ਕਰ ਦਿੱਤੇ ਸਨ। ਕੈਪਟਨ ਵੱਲੋਂ ਜਾਰੀ ਚੈਟ ਵਿੱਚ ਉਹ ਬਾਦਲਾਂ ਖ਼ਿਲਾਫ਼ ਵੀ ਕਾਫੀ ਕੁਝ ਬੋਲ ਰਹੇ ਸਨ ਅਤੇ ਅੱਜ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਆਪਣੇ ਤੋਂ ਇੱਕ ਦਰਜਾ ਹੇਠਲੇ ਅਹੁਦੇ 'ਤੇ ਬਿਠਾ ਦਿੱਤਾ ਹੈ।
ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਸੁਖਬੀਰ ਨੇ ਜਗਮੀਤ ਬਰਾੜ ਨੂੰ ਬਖ਼ਸ਼ਿਆ 'ਮਾਣ'
ਏਬੀਪੀ ਸਾਂਝਾ
Updated at:
20 Apr 2019 01:01 PM (IST)
ਸੁਖਬੀਰ ਬਾਦਲ ਨੇ ਪ੍ਰੈਸ ਬਿਆਨ ਜਾਰੀ ਕਰ ਬਰਾੜ ਨੂੰ ਪਾਰਟੀ 'ਚ ਅਹਿਮ ਅਹੁਦੇਦਾਰੀ ਨਾਲ ਨਿਵਾਜਣ ਦੀ ਜਾਣਕਾਰੀ ਦਿੱਤੀ ਹੈ। ਜਗਮੀਤ ਬਰਾੜ ਨੇ ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਸਮੁੱਚੇ ਬਾਦਲ ਪਰਿਵਾਰ ਤੇ ਮਜੀਠੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ 'ਚ 'ਘਰ ਵਾਪਸੀ' ਕੀਤੀ ਸੀ।
- - - - - - - - - Advertisement - - - - - - - - -