ਕੈਪਟਨ ਦੀ ਸਿਹਤ 'ਚ ਸੁਧਾਰ, ਪੀਜੀਆਈ ਤੋਂ ਮਿਲੀ ਛੁੱਟੀ
ਏਬੀਪੀ ਸਾਂਝਾ | 19 Dec 2018 02:27 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਕੈਪਟਨ ਐਤਵਾਰ ਨੂੰ ਪੀਜੀਆਈ ਦਾਖਲ ਹੋਏ ਸਨ। ਪੀਜੀਆਈ ਦੇ ਡਾਕਟਰਾਂ ਨੇ ਸਰਜਰੀ ਰਾਹੀਂ ਕੈਪਟਨ ਦੀ ਕਿਡਨੀ ਵਿੱਚੋਂ ਪੱਥਰੀ ਕੱਢੀ ਹੈ। ਇਲਾਜ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸਮੇਂ ਤੱਕ ਪੀਜੀਆਈ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਸੀ। ਸਾਰੇ ਟੈਸਟ ਮੁਕੰਮਲ ਹੋਣ ਮਗਰੋਂ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਛੁੱਟੀ ਕਰ ਦਿੱਤੀ ਗਈ। ਯਾਦ ਰਹੇ ਕੁ ਦਿਨ ਪਹਿਲਾਂ ਵੀ ਬੁਖਾਰ ਹੋਣ ਕਾਰਨ ਕੈਪਟਨ ਪੀਜੀਆਈ ਦਾਖਲ ਹੋਏ ਸੀ। ਇਸ ਮਗਰੋਂ ਪੱਥਰੀ ਦੀ ਸ਼ਿਕਾਇਤ ਕਰਕੇ ਮੁੜ ਹਸਪਤਾਲ ਦਾਖਲ ਹੋਣਾ ਪਿਆ ਸੀ।