ਚੰਡੀਗੜ੍ਹ: ਕੇਦਾਰਨਾਥ ਧਾਮ ਦੀ ਯਾਤਰਾ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਫ਼ਬਰ ਹੈ ਕਿ ਇਸ ਸਾਲ ਕੇਦਾਰਨਾਥ ਦੇ ਕਿਵਾੜ ਨੌਂ ਮਈ ਤੋਂ ਖੁਲ੍ਹ ਰਹੇ ਹਨ। ਇਸ ਦੇ ਨਾਲ ਹੀ ਗੰਗੋਤਰੀ ਅਤੇ ਜਮਨੋਤਰੀ ਧਾਮ ਦੇ ਲਈ ਕਿਵਾੜ ਸੱਤ ਮਈ ਅਤੇ ਬਦਰੀਨਾਥ ਦੇ ਕਿਵਾੜ 10 ਮਈ ਤੋਂ ਕੋਲ੍ਹੇ ਜਾ ਰਹੇ ਹਨ।
ਸੋਮਵਾਰ ਨੂੰ ਓਂਕੇਸ਼ਵਰ ਮੰਦਰ ‘ਚ ਜੋਤਿਸ਼ ਗਣਤਾ ਤੋਂ ਬਾਅਦ ਸ਼ੁਭ ਮਹੂਰਤ ਕੱਢ ਇਸ ਜਾਣਕਾਰੀ ਦਾ ਐਲਾਨ ਕੀਤਾ ਗਿਆ ਹੈ। ਜਾਕਣਾਰੀ ਮੁਤਾਬਕ 9 ਮਈ ਨੂੰ ਸਵੇਰੇ 5:35 ‘ਤੇ ਪੂਰੇ ਵਿਧੀ ਵਿਧਾਨ ਅਤੇ ਪੂਜਾ ਤੋਂ ਬਾਅਦ ਮਧਰ ਦੇ ਦੁਆਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।
ਉਧਰ ਦੂਜੇ ਪਾਸੇ ਸਿੱਖਾਂ ਲਈ ਵੀ ਹੇਮਕੁੰਟ ਸਾਹਿਬ ਦੀ ਯਾਤਰਾ ਮਈ ਮਹੀਨੇ ‘ਚ 25 ਤਾਰੀਖ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ, ਯਾਨੀ ਕਿ 25 ਮਈ ਤੋਂ ਸਿੱਖ ਸੰਗਤਾਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨੇ ਸ਼ੁਰੂ ਕਰ ਦੇਣਗੇ। ਇਸ ਦੀ ਜਾਣਕਾਰੀ ਗੋਬਿੰਦਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਨੇ ਦਿੱਤੀ ਹੈ।
ਇਸ ਦੇ ਨਾਲ ਹੀ ਇਸੇ ਦਿਨ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਭਗਤਾਂ ਲਈ ਖੋਲ੍ਹ ਦਿੱਤੇ ਜਾਣਗੇ।