ਚੰਡੀਗੜ੍ਹ: ਪੰਜਾਬ ਹੀ ਨਹੀਂ ਦੇਸ਼ ਭਰ ‘ਚ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਵਿਚਾਲੇ ਚੰਡੀਗੜ੍ਹ ਦੇ DGP ਸੰਜੇ ਬੇਨੀਵਾਲ ਵੀ ਕੋਰੋਨਾ ਰਿਪੋਰਟ ਪੋਜ਼ੇਟਿਵ ਆਈ ਹੈ। ਸ਼ੁੱਕਰਵਾਰ ਨੂੰ ਕੋਰੋਨਾ ਰਿਪੋਰਟ ਪੋਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਖੁਦ ਨੂੰ ਆਈਸੋਲੇਟ ਕਰਕੇ ਆਪਣੀ ਸਿਹਤ ਨਾਲ ਸਬੰਧਤ ਹਰ ਤਰ੍ਹਾਂ ਦੀ ਚੌਕਸੀ ਵਰਤਨੀ ਸ਼ੁਰੂ ਕਰ ਦਿੱਤੀ ਹੈ


ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟਾਂ ਨੈਗੇਟਿਵ ਆਈ ਹੈ2 ਮਹੀਨੇ ਪਹਿਲਾਂ ਜਦੋਂ ਫਰੰਟਲਾਈਨ ਵਾਰੀਅਰਜ਼ ਨੇ ਚੰਡੀਗੜ੍ਹ ‘ਚ ਟੀਕਾ ਲਗਵਾਉਣਾ ਸ਼ੁਰੂ ਕੀਤਾ ਸੀ, ਤਾਂ ਸੰਜੇ ਬੈਨੀਵਾਲ ਨੇ ਪੁਲਿਸ ਵਿਭਾਗ ‘ਚ ਪਹਿਲਾਂ ਇਹ ਟੀਕਾ ਲਗਵਾਇਆ ਸੀ।


ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਖੁਰਾਕ ਵੀ ਦੇ ਦਿੱਤੀ ਗਈ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਦੂਜੇ ਪਾਸੇ ਕੋਰੋਨਾਵਾਇਰਸ ਵਧਨ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੀਕੈਂਡ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਇਹ ਲੌਕਡਾਊਨ ਸ਼ਨੀਵਾਰ ਤੇ ਐਤਵਾਰ ਨੂੰ ਰਹੇਗਾ। ਚੰਡੀਗੜ੍ਹ ਪ੍ਰਸਾਸ਼ਨ ਨੇ ਇਹ ਫੈਸਲਾ ਵੀ.ਪੀ ਸਿੰਘ ਬਦਨੌਰ ਨਾਲ ਹੋਈ ਬੈਠਕ ਤੋਂ ਬਾਅਦ ਲਿਆ ਹੈ।


ਪੁਲਿਸ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਵਿਚ ਕੁੱਲ 260 ਪੁਲਿਸ ਜਿਨ੍ਹਾਂ ਚੋਂ 25 ਪਿਛਲੇ ਮਹੀਨੇ ਕੋਰੋਨਾ ਪੌਜ਼ੇਟਿਵ ਆਏ। ਇਸ ਦੇ ਨਾਲ ਹੀ ਤਕਰੀਬਨ 253 ਪੁਲਿਸ ਕਰਮੀ ਹੁਣ ਤਕ ਪੂਕੀ ਤਰ੍ਹਾਂ ਠੀਕ ਹੋ ਗਏ ਹਨ, ਜਦੋਂ ਕਿ ਸੱਤ ਅਜੇ ਵੀ ਕੁਆਰੰਟਿਨ 'ਚ ਹਨ।


ਪੁਲਿਸ ਵਿਭਾਗ ਵਿਚ ਪਹਿਲਾ ਪੌਜ਼ੇਟਿਵ ਕੇਸ 12 ਮਈ ਨੂੰ ਸਾਹਮਣੇ ਆਇਆ ਸੀ, ਜੋ ਇੱਕ ਔਰਤ ਕਾਂਸਟੇਬਲ ਹੈ ਅਤੇ ਉਹ ਸੈਕਟਰ 26 ਦੀ ਸਬਜ਼ੀ ਮੰਡੀ ਵਿਚ ਕੰਟੇਨਟ ਜ਼ੋਨ ਵਿਚ ਡਿਊਟੀ 'ਤੇ ਸੀ।


ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਾਈਆਂ ਗਈ ਹਨ। ਸਾਰੇ ਸਪਾ ਅਤੇ ਜਿਮ 30 ਅਪਰੈਲ ਤੱਕ ਬੰਦ ਕੀਤੇ ਗਏ ਹਨ।ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮ ਤੇ ਰੋਕ ਰਹੇਗੀ।ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਵਾਈ ਅੱਡੇ ਤੇ ਵਿਜ਼ਿਟਰਸ ਦੀ ਸ੍ਰਕੀਨਿੰਗ ਹੋਏਗੀ।


ਨਾਲ ਹੀ ਸੀਨੇਮਾ ਹਾਲ 50 ਫੀਸਦ ਦਰਸ਼ਕਾਂ ਦੇ ਨਾਲ ਹੀ ਚੱਲਣਗੇ।ਇਸ ਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰ 30 ਅਪਰੈਲ ਤੱਕ 50 ਫੀਸਦ ਸਮਰੱਥਾ ਨਾਲ ਹੀ ਕੰਮ ਕਰਨਗੇ।ਜਿਨ੍ਹਾਂ ਪ੍ਰੋਗਰਾਮਾਂ ਲਈ ਇਜਾਜ਼ਤ ਮਿਲੇਗੀ ਉਨ੍ਹਾਂ ਦੀ ਇੰਨਡੋਰ ਗਿਣਤੀ 50 ਲੋਕ ਅਤੇ ਆਊਟਡੋਰ ਲਈ 100 ਲੋਕ ਹੋਏਗੀ।


ਇਹ ਵੀ ਪੜ੍ਹੋ: Chandigarh Corona Lockdown: ਚੰਡੀਗੜ੍ਹ 'ਚ ਲੱਗਿਆ ਵੀਕੈਂਡ ਲੌਕਡਾਊਨ, ਵੇਖੋ ਪ੍ਰਸਾਸ਼ਨ ਦੇ ਕੀਤੇ ਪ੍ਰਬੰਧ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904