ਚੰਡੀਗੜ੍ਹ: ਸ਼ਹਿਰ ਦੇ ਵਸਨੀਕ ਫਿਰ ਤੋਂ ਇੱਥੋਂ ਦੇ ਸੈਕਟਰ 16 ਰੋਜ਼ ਗਾਰਡਨ ਵਿਖੇ 28 ਫਰਵਰੀ ਤੋਂ 1 ਮਾਰਚ ਤੱਕ ਹੋਣ ਵਾਲੇ ਰੋਜ਼ ਮੇਲੇ ਦੌਰਾਨ ਹੈਲੀਕਾਪਟਰ ਦੀ ਸਵਾਰੀ ਦਾ ਆਨੰਦ ਮਾਣ ਸਕਣਗੇ।


ਨਗਰ ਨਿਗਮ (MC)ਨੇ ਹੈਲੀਕਾਪਟਰ ਸਰਵਿਸ ਲਈ ਟੈਂਡਰ ਪੇਸ਼ ਕਰ ਬੋਲੀਆਂ ਦੀ ਮੰਗ ਕੀਤੀ ਹੈ। ਬੋਲੀ ਜਮ੍ਹਾ ਕਰਨ ਦੀ ਆਖਰੀ ਤਾਰੀਖ 17 ਫਰਵਰੀ ਹੈ। ਪਿਛਲੇ ਸਾਲ, ਇੱਕ ਹੈਲੀਕਾਪਟਰ ਦੀ ਸਵਾਰੀ ਪ੍ਰਤੀ ਵਿਅਕਤੀ 2,200 ਰੁਪਏ ਕੀਮਤ ਰੱਖੀ ਗਈ ਸੀ।

ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਗਰਗ ਨੇ ਕਿਹਾ ਕਿ ਹੈਲੀਕਾਪਟਰ ਸਵਾਰੀ ਦੀ ਕੀਮਤ ਕਿਸੇ ਕੰਪਨੀ ਦੇ ਟੈਂਡਰ ਪਾਸ ਹੋਣ ਤੋਂ ਬਾਅਦ ਅੰਤਮ ਰੂਪ 'ਚ ਤੈਅ ਹੋਵੇਗੀ। ਹਾਲਾਂਕਿ, ਪਿਛਲੇ ਸਾਲ ਦੇ ਮੁਕਾਬਲੇ ਰੇਟ ਵਿੱਚ ਬਹੁਤ ਅੰਤਰ ਨਹੀਂ ਹੋਵੇਗਾ।

ਇਹ ਮੇਲਾ ਇੱਕ 'ਪਲਾਸਟਿਕ ਮੁਕਤ ਉਤਸਵ' ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ। ਤਿਉਹਾਰ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਸਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਵੀ ਕਰਵਾਏ ਜਾਣਗੇ।