ਅੰਮ੍ਰਿਤਸਰ: 1902 ਤੋਂ ਧਾਰਮਿਕ ਤੇ ਵਿਦਿਅਕ ਖੇਤਰਾਂ 'ਚ ਕਾਰਜਸ਼ੀਲ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੇ ਅਹੁਦਿਆਂ ਲਈ ਉਪ ਚੋਣ ਅੱਜ ਦੀਵਾਨ ਦੇ ਮੁੱਖ ਦਫਤਰ ਵਿਖੇ ਹੋ ਰਹੀ ਹੈ। ਚੱਢਾ ਦੇ ਅਸ਼ਲੀਲ ਵੀਡਿਓ ਤੋਂ ਬਾਅਦ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਇਸੇ ਲਈ ਨਵੀਂ ਚੋਣ ਹੋ ਰਹੀ ਹੈ।
ਤਿੰਨ ਵੱਖ ਵੱਖ ਧੜਿਆਂ ਦੇ ਕੁੱਲ 9 ਉਮੀਦਵਾਰ ਚੋਣ ਮੈਦਾਨ 'ਚ ਹਨ। ਚੋਣਾਂ ਦੇ ਨਤੀਜੇ ਸ਼ਾਮ ਤੱਕ ਐਲਾਣੇ ਜਾਣਗੇ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਚੀਫ਼ ਖਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ111 ਸਾਲ ਪਹਿਲਾਂ 1902 ਵਿੱਚ ਬਣਿਆ ਸੀ। ਸ਼੍ਰੋਮਿਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਲਟ ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ।