ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਕੈਪਟਨ ਸਰਕਾਰ ਦੇ ਦੂਜੇ ਬਜਟ ਨੂੰ ਅਕਾਲੀ ਦਲ ਦਾ ਐਕਸਟੈਂਡਿਡ ਬਜਟ ਦੱਸਿਆ ਹੈ।
ਬਜਟ ਪੇਸ਼ ਹੋਣ ਤੋਂ ਬਾਅਦ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਮਨਪ੍ਰੀਤ ਨੇ ਅਕਾਲੀ ਦਲ ਭਾਵੇਂ ਛੱਡ ਦਿੱਤਾ ਪਰ ਅਜੇ ਤੱਕ ਅਕਾਲੀ ਸੋਚ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨਾਂ ਤੇ ਮਜ਼ਦੂਰਾਂ ਦਾ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਦੇ ਰੱਖੇ 1500 ਕਰੋੜ ਵੀ ਕਿਸਾਨ ਮਜ਼ਦੂਰ ਕਰਜ਼ੇ ਲਈ ਵਰਤੇ ਨਹੀਂ ਗਏ, ਇਸ ਵਿੱਚੋਂ ਸਿਰਫ਼ 371 ਕਰੋੜ ਹੀ ਖਰਚੇ ਗਏ ਹਨ।
ਖਹਿਰਾ ਨੇ ਕਿਹਾ ਕਿ ਇਹ ਬਜਟ ਬਾਬੂਆਂ ਨੇ ਬਣਾਇਆ ਹੈ ਤੇ ਇਸੇ ਕਰ ਕੇ ਇਹ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਖਹਿਰਾ ਨੇ ਕਿਹਾ ਕਿ ਬਜਟ ਪੁਰਾਣੀ ਬੋਤਲ 'ਚ ਪੁਰਾਣੀ ਸ਼ਰਾਬ ਵਾਂਗ ਜਿਸ 'ਤੇ ਲੇਬਲ ਵੀ ਪੁਰਾਣਾ ਹੀ ਲੱਗਾ ਹੋਇਆ ਹੈ ਤੇ ਨਵਾਂ ਕੁਝ ਵੀ ਨਹੀਂ ਹੈ।