ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਬਜਟ 'ਤੇ ਭਾਸ਼ਣ ਦੌਰਾਨ ਇੱਕ ਵਿਲੱਖਣ ਬਿਆਨ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਸਿਖਾਉਣਗੇ। ਕੈਪਟਨ ਨੇ ਸਦਨ ਵਿੱਚ ਦੱਸਿਆ ਕਿ ਚੀਨ ਬੜਾ ਮਹੱਤਵਪੂਰਨ ਪੂਰਨ ਦੇਸ਼ ਹੈ ਤੇ ਅਸੀਂ ਪੰਜਾਬ ਵਿੱਚ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਚੋਣਵੇਂ ਵਿਸ਼ੇ ਦੇ ਤੌਰ 'ਤੇ ਪੜ੍ਹਾਵਾਂਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬੀ ਦਾ ਵਿਕਾਸ ਜ਼ਰੂਰੀ ਹੈ ਪਰ ਨੌਜਵਾਨਾਂ ਨੂੰ ਅੱਗੇ ਵਧਣ ਲਈ ਅੰਗਰੇਜ਼ੀ ਆਉਣੀ ਲਾਜ਼ਮੀ ਹੈ। ਨੌਜਵਾਨਾਂ ਲਈ ਹੋਰ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਸਮਾਰਟਫ਼ੋਨ ਲਈ 10 ਕਰੋੜ ਰੁਪਏ ਵੱਖਰੇ ਰੱਖੇ ਹਨ ਤੇ ਵਾਅਦੇ ਮੁਤਾਬਕ ਸਭ ਨੂੰ ਸਮਾਰਟਫ਼ੋਨ ਦਿਆਂਗੇ।