ਅੰਮ੍ਰਿਤਸਰ: ਸਕੂਲ ਦੀ ਪ੍ਰਿੰਸੀਪਲ ਨੂੰ ਭੇਜੇ ਧਮਕੀ ਭਰੇ ਸੁਨੇਹਿਆਂ ਤੋਂ ਬਾਅਦ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ।ਇਸ ਮਾਮਲੇ 'ਚ ਵੱਡਾ ਖੁਲਾਸਾ ਉਸ ਵਕਤ ਹੋਇਆ ਜਦੋਂ ਪਤਾ ਲਗਾ ਕਿ ਪ੍ਰਿੰਸੀਪਲ ਨੂੰ ਧਮਕੀ ਦੇਣ ਵਾਲਾ ਕੋਈ ਹੋਰ ਨਹੀਂ 8ਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਹੀ ਹਨ।
ਇਨ੍ਹਾਂ ਵਿਦਿਆਰਥੀਆਂ ਨੇ ਹੀ ਪ੍ਰਿੰਸੀਪਲ ਨੂੰ ਧਮਕੀ ਭਰੇ ਸੁਨੇਹੇ ਭੇਜੇ ਸੀ।ਸਕੂਲ 'ਚ 8 ਸਤੰਬਰ ਨੂੰ ਗੋਲੀ ਚੱਲਣ ਤੇ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ ਗਈ ਸੀ। ਇਕ ਸੁਨੇਹਾ ਮੋਬਾਇਲ ਤੇ ਦੂਜਾ ਸੋਸ਼ਲ ਮੀਡੀਆ ਜ਼ਰੀਏ ਭੇਜਿਆ ਗਿਆ ਸੀ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਡੀਏਵੀ ਦੇ ਸਾਰੇ ਵਿੱਦਿਅਕ ਅਦਾਰਿਆਂ ਦੇ ਬਾਹਰ ਫੋਰਸ ਤਾਇਨਾਤ ਕਰਵਾ ਦਿੱਤੀ ਸੀ।
ਸਕੂਲ ਦੀ ਪ੍ਰਿੰਸੀਪਲ ਨੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ
ਅੰਮ੍ਰਿਤਸਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਡੀਏਵੀ ਪਬਲਿਕ ਸਕੂਲ ਦੇ ਕੰਪਲੈਕਸ ਦੀ ਅੰਦਰੋ/ਬਾਹਰੋਂ ਚੈਕਿੰਗ ਕੀਤੀ।
ਅੰਮ੍ਰਿਤਸਰ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਹ ਪਤਾ ਲਗਾਇਆ ਕਿ ਇਹ ਧਮਕੀ ਭਰੇ ਸੁਨੇਹੇ ਡੀਏਵੀ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਭੇਜੇ ਸਨ ਤੇ ਪੁਲਿਸ ਕੋਲ ਵਿਦਿਆਰਥੀ ਇਹ ਗੱਲ ਕਬੂਲ ਵੀ ਕਰ ਚੁੱਕੇ ਹਨ।
ਭੁੱਲਰ ਨੇ ਕਿਹਾ ਕਿ ਇਹ ਸੁਨੇਹੇ ਸ਼ਰਾਰਤਨ ਭੇਜੇ ਗਏ ਸਨ ਜਾਂ ਕਿਉਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਸਕੂਲ ਮੈਨੇਜਮੈਂਟ ਦੇ ਕਹਿਣ 'ਤੇ ਹੀ ਇਨ੍ਹਾਂ ਵਿਦਿਆਰਥੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਨਿਰਭਰ ਕਰੇਗੀ, ਜੇਕਰ ਸਕੂਲ ਪ੍ਰਬੰਧਕ ਚਾਹੇਗਾ ਤਾਂ ਹੀ ਵਿਦਿਆਰਥੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਪੇ ਬੇਖੌਫ ਆਪਣੇ ਬੱਚਿਆਂ ਨੂੰ ਸਕੂਲ ਭੇਜਣ।
ਅੰਮ੍ਰਿਤਸਰ ਉਤਰੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਸਕੂਲ ਦੇ ਬਾਹਰ ਪੁੱਜੇ ਤੇ ਕਿਹਾ ਕਿ ਇਹ ਸਿਰਫ ਇਕ ਅਫਵਾਹ ਸੀ ਤੇ ਲੋਕ ਅਫਵਾਹਾਂ 'ਤੇ ਯਕੀਨ ਨਾ ਕਰਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ