ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ ਮੁੱਦਿਆਂ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਕੈਬਨਿਟ ਮੰਤਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਹਨ ਤਾਂ ਜੋ ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ।


ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝਾ ਕੀਤੀ ਹੈ।ਉਨ੍ਹਾਂ ਲਿਖਿਆ, "ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ..ਹਰ ਛੋਟੀ-ਵੱਡੀ ਸਮੱਸਿਆ ਦੇ ਨਿਪਟਾਰੇ ਅਤੇ ਨਾਲ ਹੀ ਹਲਕਿਆਂ ‘ਚ ਚੱਲ ਰਹੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ..ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ.."


 



ਜਾਰੀ ਲਿਸਟ ਮੁਤਾਬਿਕ ਇਸ ਮੰਤਰੀ ਕੋਲ ਇਹ ਜ਼ਿਲ੍ਹਾ



  1. ਹਰਪਾਲ ਚੀਮਾ-ਪਟਿਆਲਾ

  2. ਗੁਰਮੀਤ ਸਿੰਘ ਮੀਤ ਹੇਅਰ-ਅੰਮ੍ਰਿਤਸਰ ਤੇ ਤਰਨਤਾਰਨ

  3. ਡਾ. ਬਲਜੀਤ ਕੌਰ-ਬਠਿੰਡਾ ਤੇ ਮਾਨਸਾ

  4. ਹਰਭਜਨ ਸਿੰਘ-ਫਿਰੋਜ਼ਪੁਰ ਤੇ ਮੋਗਾ

  5. ਲਾਲ ਚੰਦ ਕਟਾਰੁਚੱਕ-ਲੁਧਿਆਣਾ

  6. ਕੁਲਦੀਪ ਸਿੰਘ ਧਾਲੀਵਾਲ-ਗੁਰਦਾਸਪੁਰ ਤੇ ਪਠਾਨਕੋਟ

  7. ਲਾਲਜੀਤ ਸਿੰਘ ਭੁੱਲਰ-ਸੰਗਰੂਰ

  8. ਬ੍ਰਮ ਸ਼ੰਕਰ ਜ਼ਿੰਪਾ-ਰੋਪੜ ਤੇ ਐਸ.ਏ.ਐਸ. ਨਗਰ

  9. ਹਰਜੋਤ ਬੈਂਸ-ਹੁਸ਼ਿਆਰਪੁਰ

  10. ਅਮਨ ਅਰੋੜਾ-ਸ੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ

  11. ਡਾ. ਇੰਦਰਬੀਰ ਸਿੰਘ ਨਿੱਜਰ-ਜਲੰਧਰ

  12. ਫੌਜਾ ਸਿੰਘ-ਫਰੀਦਕੋਟ ਤੇ ਫਜ਼ਿਲਕਾ

  13. ਚੇਤਨ ਸਿੰਘ ਜੋੜਮਾਜਰਾ-ਬਰਨਾਲਾ ਤੇ ਮਲੇਰਕੋਟਲਾ

  14. ਅਨਮੋਲ ਗਗਨ ਮਾਨ-ਐਸ.ਬੀ.ਐਸ. ਨਗਰ


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ