ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰਾਮਤੀਰਥ ਧਾਮ ਵਿਖੇ ਸਥਿਤ ਧੂਣਾ ਸਾਹਿਬ ਲੱਗਣ ਵਾਲੇ 21 ਹਾੜ ਦੇ ਮੇਲੇ ਮੌਕੇ ਨਤਮਸਤਕ ਹੋਏ।ਇਸ ਦੌਰਾਨ ਮੁੱਖ ਮੰਤਰੀ ਨੂੰ ਟਰੱਸਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।


ਭਗਵੰਤ ਮਾਨ ਨੇ ਏਬੀਪੀ ਸਾਂਝਾ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਜਦ ਵੀ ਮਨ ਕਰਦਾ ਉਹ ਨਤਮਸਤਕ ਹੋਣ ਆ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਰਾਮਤੀਰਥ ਧਾਮ ਦੀ ਬਹੁਤ ਮਹੱਤਤਾ ਹੈ ਤੇ ਟਰੱਸਟ ਨੇ ਉਨਾਂ ਨੂੰ ਕੁਝ ਮੰਗਾਂ ਦੱਸੀਆਂ ਹਨ। ਜਿਸ ਲਈ ਛੇਤੀ ਹੀ ਟਰੱਸਟ ਨਾਲ ਮੀਟਿੰਗ ਕੀਤੀ ਜਾਵੇਗੀ।


ਉਨ੍ਹਾਂ ਕਿਹਾ ਭਗਵੰਤ ਮਾਨ ਨੇ ਕਿਹਾ ਸਰਕਾਰ ਦਾ ਫੋਕਸ ਸਿੱਖਿਆ ਤੇ ਸਿਹਤ ਦੇ ਉਪਰ ਹੈ ਤੇ ਬਾਰਡਰ ਬੈਲਟ ਤੇ ਕੰਢੀ ਖੇਤਰ ਵੱਲ ਖਾਸ ਤਵੱਜੋ ਤੇ ਕੰਮ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਬਠਿੰਡਾ ਰੂਟਾਂ 'ਤੇ ਰੋਡਵੇਜ/ਪੀਆਰਟੀਸੀ ਦੇ ਰੂਟ ਵਧਾਏ ਜਾਣਗੇ ਤੇ ਮਾਝੇ ਦੇ ਟਰਾਂਸਪੋਰਟ ਮੰਤਰੀ ਇਸ 'ਤੇ ਲੱਗੇ ਹੋਏ ਹਨ। ਰੇਲ ਲਿੰਕ ਜੋੜਨ ਵੱਲ ਸਾਡੀ ਸਰਕਾਰ ਦਾ ਧਿਆਨ ਹੈ।ਸਰਹੱਦ ਪਾਰੋਂ ਆ ਰਿਹਾ ਨਸ਼ਾ, ਹਥਿਆਰ ਵੱਡੀ ਚੁਣੌਤੀ ਹੈ। ਪੰਜਾਬ ਸਰਕਾਰ ਕੇਂਦਰ ਸਰਕਾਰ, BSF ਤੇ ਹੋਰ ਏਜੰਸੀਆਂ ਨਾਲ ਮਿਲਕੇ ਕੰਮ ਕਰ ਰਹੀ ਹੈ। ਵਿਧਾਇਕਾਂ ਦੀ ਪੈਨਸ਼ਨ ਦੇ ਮੁੱਦੇ 'ਤੇ ਮਾਨ ਨੇ ਕਿਹਾ ਕਿ ਜੇ ਪਤਾ ਤਨਖਾਹ ਪੈਨਸ਼ਨ ਘੱਟ ਹੈ ਤਾਂ ਇਸ ਪਾਸੇ ਕਿਉਂ ਆਉਂਦੇ ਹੋ?


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ