ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ 'ਤੇ ਹਮਲਾ ਬੋਲਿਆ ਹੈ। ਹਾਲਹੀ 'ਚ ਏਬੀਪੀ ਨਿਊਜ਼ ਦੇ ਮੰਚ ਸ਼ਿਖਰ ਸੰਮੇਲਨ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ ਸੀ।ਉਸਦਾ ਇਕ ਵੀਡੀਓ ਸ਼ੇਅਰ ਕਰ ਖਹਿਰਾ ਨੇ ਭਗਵੰਤ ਮਾਨ 'ਤੇ ਸਵਾਲ ਚੁੱਕੇ ਹਨ।ਵਿਰੋਧੀ ਧਿਰਾਂ ਅਕਸਰ ਹੀ ਆਪ ਦੀ ਸਰਕਾਰ 'ਤੇ ਇਹ ਇਲਜ਼ਾਮ ਲਾਉਂਦੀਆਂ ਹਨ ਕਿ ਇਹ ਪਾਰਟੀ ਦਿੱਲੀ ਤੋਂ ਚੱਲਦੀ ਹੈ ਅਤੇ ਇਸਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਹਨ।
ਖਹਿਰਾ ਨੇ ਟਵੀਟ ਕਰਦੇ ਕਿਹਾ, " ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਤਾਅਨੇ ਮਾਰਦੇ ਹੋਏ ਆਪਣੇ ਆਪ ਦਾ ਮਜ਼ਾਕ ਬਣਾ ਰਹੇ ਹਨ? ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਬਹੁਤ ਮਹੱਤਵਪੂਰਨ ਅਹੁਦੇ 'ਤੇ ਹਨ ਅਤੇ ਉਨ੍ਹਾਂ ਦਾ ਆਚਰਣ ਮਿਸਾਲੀ ਅਤੇ ਸਨਮਾਨਜਨਕ ਹੋਣਾ ਚਾਹੀਦਾ ਹੈ।"
ਖਹਿਰਾ ਨੇ ਇਕ ਹੋਰ ਟਵੀਟ 'ਚ ਕਿਹਾ, "ਪਿਆਰੇ ਭਗਵੰਤ ਮਾਨ ਜੀ ਹੁਣ ਦਿਲੀ,ਦਿੱਲੀ,ਦਿੱਲੀ ਬਾਰੇ ਕੀ ਕਹੋਗੇ। ਕਿਰਪਾ ਕਰਕੇ ਇਹ ਵੀਡੀਓ ਦੇਖੋ ਅਤੇ ਤੁਹਾਨੂੰ ਇਸਦਾ ਜਵਾਬ ਆਪਣੇ ਆਪ ਹੀ ਉਨ੍ਹਾਂ ਦੇ ਮੂੰਹੋਂ ਮਿਲ ਜਾਵੇਗਾ। "
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ