ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪਾਕਿਸਤਾਨ ਤੋਂ ਲਿਆਂਦਾ ਕਾਲੇ ਤਿੱਤਰ ਦੀ ਖੱਲ੍ਹ ਨਾਲ ਬਣਿਆ ਤੋਹਫਾ ਵੱਡੀ ਮੁਸ਼ਕਲ ਬਣਦਾ ਜਾ ਰਿਹਾ ਹੈ। ਇਹ ਤੋਹਫਾ ਮੁੱਖ ਮੰਤਰੀ ਨੇ ਲੈਣੋਂ ਨਾਂਹ ਕਰਦਿਆਂ ਕਿਹਾ ਸੀ ਕਿ ਜੀਵ-ਜੰਤੂ ਵਿਭਾਗ ਦੀ ਇਜਾਜ਼ਤ ਬਾਅਦ ਹੀ ਉਹ ਸਿੱਧੂ ਦਾ ਤੋਹਫਾ ਸਵੀਕਾਰ ਕਰਨਗੇ। ਹੁਣ ਕੈਪਟਨ ਨੇ ਇਹ ਤੋਹਫਾ ਚੀਫ ਵਾਈਲਡ ਲਾਈਫ ਵਾਰਡਨ ਨੂੰ ਭੇਜ ਦਿੱਤਾ ਹੈ ਤਾਂ ਕਿ ਉਹ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰ ਸਕਣ।

ਅਧਿਕਾਰ ਖੇਤਰ ਬਾਰੇ ਪੁੱਛੇ ਜਾਣ ਤੋਂ ਬਾਅਦ ਚੀਫ ਵਾਈਲਡਲਾਈਫ ਵਾਰਡਨ ਕੁਲਦੀਪ ਕੁਮਾਰ ਨੇ ਇਸ ਮੁੱਦੇ ਦੀ ਜਾਂਚ ਲਈ ਯੂਟੀ ਜੰਗਲਾਤ ਦੇ ਚੀਫ਼ ਕੰਜ਼ਰਵੇਟਰ ਤੇ ਚੀਫ ਵਾਈਲਡਲਾਈਫ ਵਾਰਡਨ ਦਬੇਂਦਰ ਦਲੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ- ਹੁਣ ਪਾਕਿਸਤਾਨੀ ਤਿੱਤਰ ਨੇ ਪਾਏ ਸਿੱਧੂ ਲਈ ਪੁਆੜੇ, ਰਿਪੋਰਟ ਤਲਬ

ਸਿੱਧੂ ਨੇ ਕੈਪਟਨ ਨੂੰ ਇਹ ਤੋਹਫਾ ਚੰਡੀਗੜ੍ਹ ਵਿੱਚ ਦਿੱਤਾ ਸੀ ਇਸ ਲਈ ਭਾਰਤੀ ਪਸ਼ੂ ਭਲਾਈ ਬੋਰਡ ਦੇ ਚੇਅਰਮੈਨ ਐਸਪੀ ਗੁਪਤਾ ਨੇ ਯੂਟੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਬੋਰਡ ਨੂੰ ਇਸ ਦੀ ਰਿਪੋਰਟ ਬਾਰੇ ਸੂਚਿਤ ਕਰਨ ਲਈ ਕਿਹਾ ਹੈ।