ਬੈਂਕ ਵੱਲੋਂ ਡਿਫਾਲਟਰਾਂ ਦੀ ਸੂਚੀ ਜਾਰੀ, ਵੱਡੇ ਲੀਡਰਾਂ ਦੇ ਨਾਂ ਸ਼ਾਮਲ
ਏਬੀਪੀ ਸਾਂਝਾ | 08 May 2018 11:30 AM (IST)

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕਰਜ਼ ਮੁਆਫੀ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਆਪਣੇ ਨਿੱਜੀ ਫਾਇਦੇ ਲਈ ਬੈਂਕਾਂ ਤੋਂ ਮੋਟੇ ਕਰਜ਼ੇ ਲੈ ਕੇ ਭੁੱਲੇ ਲੋਕਾਂ 'ਤੇ ਸ਼ਿਕੰਜਾ ਕੱਸਣ ਦੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕੋਅਪਰੇਟਿਵ ਬੈਂਕ ਗੁਰਦਾਸਪੁਰ ਦੀ ਇੰਪਲਾਈਜ਼ ਯੂਨੀਅਨ ਨੇ ਲੰਮੇ ਸਮੇਂ ਤੋਂ ਕਰਜ਼ਾ ਨਾ ਮੋੜਨ ਵਾਲੇ 26 ਵੱਡੇ ਡਿਫਾਲਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਭਾਜਪਾ ਨੇਤਾ ਜਗਦੀਸ਼ ਸਾਹਨੀ ਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਸ਼ਾਮਲ ਹੈ। ਜ਼ਿਲ੍ਹੇ 'ਚ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਵਿੱਚ ਹਰਬੰਸ ਸਿੰਘ ਪੁੱਤਰ 1.49 ਕਰੇੜ ਰੁ, ਰਵਿੰਦਰ ਸਿੰਘ 1.42 ਕਰੋੜ ਰੁ, ਰਾਜਵਿੰਦਰ ਸਿੰਘ 1.39 ਕਰੋੜ ਰੁ, ਨਵਤੇਜ ਸਿੰਘ 1.31 ਕਰੋੜ ਰੁ, ਰਵੀਹੇਰ ਸਿੰਘ 1.29 ਕਰੋੜ ਰੁ, ਬਲਵੀਰ ਸਿੰਘ 1.15 ਕਰੋੜ ਰੁ, ਦਿਲਬਾਗ ਸਿੰਘ 1.13 ਕਰੋੜ ਰੁ, ਅਮਰੀਕ ਸਿੰਘ 90 ਲੱਖ ਰੁ, ਸੰਦੀਪ ਕੌਰ 89 ਲੱਖ ਰੁ, ਸੁਰਿੰਦਰ ਸਿੰਘ 83 ਲੱਖ ਰੁ, ਸੰਦੀਪ ਸਿੰਘ 74 ਲੱਖ ਰੁ, ਕਸ਼ਮੀਰ ਸਿੰਘ 73 ਲੱਖ ਰੁ, ਰੁਪਿੰਦਰ ਕੌਰ 68 ਲੱਖ ਰੁ, ਅੰਬਿਕਾ ਖੰਨਾ 66 ਲੱਖ ਰੁ, ਲੱਛਮੀ ਦੇਵੀ ਸਾਹਨੀ ਸੀ.ਸੈ.ਸਕੂਲ 53 ਲੱਖ ਰੁ, ਜਗਦੀਸ਼ ਰਾਜ ਸਾਹਨੀ 42 ਲੱਖ ਰੁ, ਆਰਤੀ ਸਾਹਨੀ 42 ਲੱਖ ਰੁ, ਸੁਰਿੰਦਰ ਸਿੰਘ 56 ਲੱਖ ਰੁ, ਸੁਖਦੀਪ ਸਿੰਘ 65 ਲੱਖ ਰੁ, ਜਸਕਰਨ ਸਿੰਘ 64 ਲੱਖ ਰੁ, ਬਲਜਿੰਦਰਵੀਰ ਸਿੰਘ 56 ਲੱਖ ਰੁ, ਪ੍ਰਕਾਸ਼ ਕੌਰ 50 ਲੱਖ ਰੁ, ਹਰਜਿੰਦਰਪਾਲ ਕੌਰ 50 ਲੱਖ ਰੁ, ਸੰਦੀਪ ਸਿੰਘ 49 ਲੱਖ ਰੁ, ਸੰਤੋਖ ਸਿੰਘ 73 ਲੱਖ ਰੁਪਏ ਦੇ ਕਰਜ਼ਦਾਰ ਹਨ। ਕਰਜ਼ਦਾਰਾ ਦੀ ਸੂਚੀ ਜਾਰੀ ਕਰਦਿਆਂ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਡਿਫਾਲਟਰਾਂ ਤੋਂ ਕਰਜ਼ ਵਾਪਸੀ ਲਈ ਯੂਨੀਅਨ ਬੈਂਕ ਦਾ ਪੂਰਾ ਸਾਥ ਦੇਵੇਗੀ।