ਚੰਡੀਗੜ੍ਹ: ਬੀਤੀ 21 ਅਪ੍ਰੈਲ ਨੂੰ ਹੋਏ ਕੈਬਨਿਟ ਵਾਧੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੂਰੇ ਮੰਤਰੀ ਮੰਡਲ ਨਾਲ ਪਹਿਲੀ ਮੀਟਿੰਗ ਮੰਗਲਵਾਰ ਨੂੰ ਕਰਨਗੇ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕਾਫੀ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।   ਕੈਬਨਿਟ ਮੀਟਿੰਗ ਵਿੱਚ ਗ਼ੈਰ ਕਾਨੂੰਨੀ ਕਾਲੋਨੀਆਂ ਵਿੱਚ ਬਣੀਆਂ ਇਮਾਰਤਾਂ ਨੂੰ ਰੈਗੂਲਰ ਕਰਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਬੈਠਕ ਵਿੱਚ ਨਿਯਮ 'ਤੇ ਪੂਰਾ ਉੱਤਰਨ ਵਾਲੀਆਂ ਇਮਾਰਤਾਂ ਨੂੰ ਰੈਗੂਲਰ ਕਰਨ ਦਾ ਮਤਾ ਵੀ ਪਾਸ ਹੋ ਸਕਦਾ ਹੈ। ਸੂਤਰਾਂ ਮੁਤਾਬਕ ਵੱਡੇ ਪੱਧਰ 'ਤੇ ਸਿਆਸੀ ਲੀਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੀਆਂ ਇਮਾਰਤਾਂ ਵੱਡੇ ਪੱਧਰ 'ਤੇ ਅਜਿਹੇ ਖੇਤਰਾਂ ਵਿੱਚ ਬਣੀਆਂ ਹਨ ਜੋ ਮਨਜ਼ੂਰਸ਼ੁਦਾ ਨਹੀਂ ਹਨ, ਪਰ ਉਨ੍ਹਾਂ ਦਾ ਨਿਰਮਾਣ ਨਿਯਮਾਂ ਮੁਤਾਬਕ ਕੀਤਾ ਗਿਆ ਹੈ। ਇਸ ਤੋਂ ਇਲਾਵਾ conflict off Intreast ਬਿੱਲ 2018' ਦਾ ਮਤਾ ਵੀ ਕੈਬਿਨਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ ਤੇ ਸਿਹਤ ਵਿਭਾਗ 'ਚ ਭਰਤੀ ਦਾ ਮਤਾ ਵੀ ਲਿਆਂਦਾ ਜਾਵੇਗਾ। ਮੀਟਿੰਗ ਅੱਜ ਦੁਪਿਹਰ ਸਮੇਂ ਕੀਤੀ ਜਾਵੇਗੀ।