ਚੰਡੀਗੜ੍ਹ: ਪਹਾੜਾਂ ਵਿੱਚ ਬਰਫਬਾਰੀ ਨੇ ਮੈਦਾਨ ਵੀ ਠਾਰ੍ਹ ਦਿੱਤੇ ਹਨ। ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ਵਿੱਚ ਸੋਮਵਾਰ ਦਾ ਦਿਨ ਸਰਦੀਆਂ ਦੇ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ। ਲੇਹ ਵਿੱਚ ਤਾਂ ਤਾਪਮਾਨ ਮਨਫ਼ੀ 14.4 ਡਿਗਰੀ ਤੱਕ ਹੇਠਾਂ ਚਲਿਆ ਗਿਆ। ਇਹ ਸਥਾਨ ਖਿੱਤੇ ਵਿੱਚ ਸਭ ਤੋਂ ਵਧ ਠੰਢਾ ਰਿਹਾ।
ਕੌਮੀ ਰਾਜਧਾਨੀ ਵਿੱਚ ਹੱਡ ਚੀਰਵੀਆਂ ਹਵਾਵਾਂ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਇਸ ਕਰਕੇ ਘੱਟੋ-ਘੱਟ ਤਾਪਮਾਨ 8 ਡਿਗਰੀ ਹੇਠਾਂ ਡਿੱਗ ਗਿਆ, ਜੋ ਇਸ ਸੀਜ਼ਨ ਦੇ ਹੁਣ ਤਕ ਦੇ ਔਸਤ ਤੇ ਹੇਠਲੇ ਤਾਪਮਾਨ ਤੋਂ ਇੱਕ ਦਰਜੇ ਘੱਟ ਸੀ। ਉਂਜ ਹਵਾ ਵਿੱਚ ਨਮੀ ਦੀ ਮਾਤਰਾ 85 ਫੀਸਦ ਰਿਕਾਰਡ ਕੀਤੀ ਗਈ। ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਉਪਰਲਾ ਤੇ ਹੇਠਲਾ ਤਾਪਮਾਨ ਕ੍ਰਮਵਾਰ 23.4 ਤੇ 9.4 ਡਿਗਰੀ ਰਿਹਾ।
ਸ੍ਰੀਨਗਰ ਵਿੱਚ ਮਨਫ਼ੀ 2.5 ਡਿਗਰੀ ਤਾਪਮਾਨ ਨਾਲ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਮੈਦਾਨੀ ਇਲਾਕਿਆਂ ’ਚੋਂ ਨਾਰਨੌਲ 6.5 ਡਿਗਰੀ ਤਾਪਮਾਨ ਨਾਲ ਹਰਿਆਣ ਤੇ ਪੰਜਾਬ ’ਚੋਂ ਸਭ ਤੋਂ ਠੰਢਾ ਰਿਹਾ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9.1 ਡਿਗਰੀ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋਈ ਸੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਪ੍ਰਸਿੱਧ ਸੈਰਗਾਹ ਗੁਲਮਰਗ ਵੀ ਬਰਫ਼ ਨਾਲ ਢੱਕ ਗਈ ਸੀ।
ਠੰਢ ਤੋੜਨ ਲੱਗੀ ਰਿਕਾਰਡ, ਸੀਤ ਲਹਿਰ ਨੇ ਫੜਿਆ ਜ਼ੋਰ
ਏਬੀਪੀ ਸਾਂਝਾ
Updated at:
03 Dec 2019 11:59 AM (IST)
ਪਹਾੜਾਂ ਵਿੱਚ ਬਰਫਬਾਰੀ ਨੇ ਮੈਦਾਨ ਵੀ ਠਾਰ੍ਹ ਦਿੱਤੇ ਹਨ। ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ਵਿੱਚ ਸੋਮਵਾਰ ਦਾ ਦਿਨ ਸਰਦੀਆਂ ਦੇ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ। ਲੇਹ ਵਿੱਚ ਤਾਂ ਤਾਪਮਾਨ ਮਨਫ਼ੀ 14.4 ਡਿਗਰੀ ਤੱਕ ਹੇਠਾਂ ਚਲਿਆ ਗਿਆ। ਇਹ ਸਥਾਨ ਖਿੱਤੇ ਵਿੱਚ ਸਭ ਤੋਂ ਵਧ ਠੰਢਾ ਰਿਹਾ।
- - - - - - - - - Advertisement - - - - - - - - -