ਪਠਾਨਕੋਟ: ਜਦੋਂ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕੁਝ ਐਸੇ ਹੀ ਹੋਇਆ ਪਠਾਨਕੋਟ ਦੇ ਕਮਿਸ਼ਨ ਏਜੰਟ ਨਾਲ ਜੋ ਲਾਟਰੀ ਦਾ 1.5 ਕਰੋੜ ਰੁਪਏ ਜਿੱਤਿਆ ਹੈ। ਰਾਕੇਸ਼ ਸ਼ਰਮਾ ਨੇ ਪੰਜਾਬ ਰਾਜ ਨਿਉ ਈਅਰ ਬੰਪਰ-2020 ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।

ਰਾਕੇਸ਼ ਸ਼ਰਮਾ, ਜੋ ਆੜ੍ਹਤੀਆ ਹੈ ਨੇ ਦੱਸਿਆ ਕਿ ਉਸ ਨੇ 17 ਜਨਵਰੀ ਨੂੰ ਦੁਪਹਿਰ 2 ਵਜੇ ਇੱਕ ਸੜਕ ਵਿਕਰੇਤਾ ਤੋਂ ਨਵੇਂ ਸਾਲ ਦਾ ਬੰਪਰ ਟਿਕਟ ਖਰੀਦਿਆ ਸੀ। ਬੰਪਰ ਦਾ ਡਰਾਅ ਉਸੇ ਦਿਨ ਹੋਣਾ ਸੀ ਤੇ ਉਸ ਨੇ ਸ਼ਾਮ 5 ਵਜੇ ਉਸਦਾ ਜੈਕਪਾਟ ਲੱਗਿਆ ਤੇ ਉਹ ਕਰੋੜਪਤੀ ਬਣ ਗਿਆ।

ਸ਼ਰਮਾ ਕਹਿੰਦਾ ਹੈ ਕਿ, "ਮੈਂ ਇਸ ਪੈਸੇ ਨੂੰ ਆਪਣੇ ਦੋ ਬੱਚਿਆਂ ਦੀ ਚੰਗੀ ਸਿੱਖਿਆ ਲਈ ਲਗਾਵਾਂਗਾ। ਚੰਗੀ ਜ਼ਿੰਦਗੀ ਬਿਤਾਉਣ ਲਈ ਇਹ ਰਾਸ਼ੀ ਸਾਡੀ ਬਹੁਤ ਮਦਦਗਾਰ ਹੋਵੇਗੀ।”

ਇਸ ਦੇ ਨਾਲ ਹੀ ਜੰਮੂ ਦੇ ਰੋਹਿਨ ਸ਼ਰਮਾ ਨੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਜੇਤੂਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਇਨਾਮੀ ਰਾਸ਼ੀ ਦਾ ਐਨਕੈਸ਼ਮੈਂਟ ਕਰਵਾਉਣ ਦਾ ਭਰੋਸਾ ਦਿੱਤਾ ਹੈ।