ਪੱਟੀ ਤੋਂ ਐਮਐਲਏ ਹਰਮਿੰਦਰ ਗਿੱਲ ਨੇ ਕਿਹਾ ਕਿ ਇਹ ਗੁਰੂ ਦੀ ਗੋਲਕ ਦੀ ਲੁੱਟ ਹੈ। ਇਹ ਗੁਰੂ ਨਾਨਕ ਦੇ ਨਾਂ 'ਤੇ ਚੜ੍ਹਨ ਵਾਲੇ ਚੜ੍ਹਾਵੇ ਤੋਂ ਵੀ ਵੱਧ ਪੈਸਾ ਲੁੱਟ ਕੇ ਲਿਜਾਉਣਾ ਚਾਹੁੰਦੇ ਹਨ। ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਵੀ ਅਕਾਲੀ ਦਲ 'ਤੇ ਕਈ ਨਿਸ਼ਾਨੇ ਲਾਏ।
ਚੀਮਾ ਨੇ ਕਿਹਾ ਕਿ ਅਸੀਂ ਹੁਣ ਤੱਕ 550 ਸਾਲਾ ਦਿਹਾੜੇ ਨੂੰ ਲੈ ਕੇ ਜਿਹੜੇ ਵੀ ਪ੍ਰੋਗਰਾਮ ਕਰਵਾਏ ਹਨ, ਉੱਥੇ ਸਾਡੇ ਵੱਲੋਂ ਕੋਈ ਵੀ ਲੀਡਰ ਸਟੇਜ ਨਹੀਂ ਸੰਭਾਲਦਾ। ਇਹ ਪ੍ਰੋਗਰਾਮ ਸਾਂਝਾ ਹੋ ਸਕਦਾ ਸੀ ਪਰ ਅਕਾਲੀ ਦਲ ਨੇ ਅਜਿਹਾ ਹੋਣ ਨਹੀਂ ਦਿੱਤਾ। ਜਿੰਨੇ ਛੋਟੇ ਪੰਡਾਲ 'ਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਉਸ ਦਾ ਠੇਕਾ 11 ਕਰੋੜ 'ਚ ਦੇਣਾ ਗਲਤ ਹੈ।
ਚੀਮਾ ਨੇ ਐਸਜੀਪੀਸੀ ਤੋਂ ਇਹ ਮੰਗ ਵੀ ਕੀਤੀ ਕਿ ਉਹ ਗੋਲਕ ਦਾ ਪੈਸਾ ਬਰਬਾਦ ਨਾ ਕਰਕੇ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ 'ਚ ਕਾਲਜ ਬਣਵਾ ਦੇਵੇ। ਚੀਮਾ ਨੇ ਕਿਹਾ ਕਿ ਹੁਣ ਤੱਕ ਸੁਖਬੀਰ, ਹਰਸਿਮਰਤ ਤੇ ਮਜੀਠੀਆ ਸੁਲਤਾਨਪੁਰ ਲੋਧੀ ਨਹੀਂ ਆਉਂਦੇ ਸਨ ਪਰ ਜਦੋਂ ਗੋਲਕ ਭਰਨ ਲੱਗ ਪਈ ਤਾਂ ਸਾਰੇ ਆਉਣ ਲੱਗੇ। ਹੁਣ ਤੱਕ ਐਸਜੀਪੀਸੀ ਨੇ ਇੱਥੇ ਕੋਈ ਕਾਲਜ ਕਿਉਂ ਨਹੀਂ ਖੋਲ੍ਹਿਆ।