ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਆਪਸੀ ਤਕਰਾਰ ਖਤਮ ਹੀ ਨਹੀਂ ਹੋ ਰਿਹਾ। ਅਜਿਹੇ 'ਚ ਅੱਜ ਪੰਜਾਬ ਕਾਂਗਰਸ ਦੀ ਇਕ ਵਾਰ ਫਿਰ ਤੋਂ ਮੀਟਿੰਗ ਹੋਵੇਗੀ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਵੱਡੀ ਸੰਖਿਆਂ 'ਚ ਵਿਧਾਇਕਾਂ ਦੀ ਰੀਪ੍ਰੇਜ਼ੇਂਟੇਸ਼ਨ ਮਿਲਣ ਤੋਂ ਬਾਅਦ AICC ਨੇ 18 ਸਤੰਬਰ ਨੂੰ ਚੰਡੀਗੜ੍ਹ 'ਚ CLP ਦੀ ਮੀਟਿੰਗ ਬੁਲਾਈ ਹੈ।






ਸ਼ਨੀਵਾਰ ਕੈਪਟਨ ਦਾ ਵੀ ਫੈਸਲਾ ਹੋ ਜਾਵੇਗਾ ਪੰਜਾਬ ਵਿਧਾਨ ਸਭਾ ਚੋਣਾਂ ਤਕ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ। ਦੱਸ ਦੇਈਏ ਕਿ 40 ਕਾਂਗਰਸੀ ਵਿਧਾਇਕਾਂ ਨੇ ਹਾਈਕਮਾਨ ਨੂੰ ਰੀਪ੍ਰੇਜ਼ੇਂਟੇਸ਼ਨ ਭੇਜੀ ਸੀ। ਕੈਪਟਨ ਲਈ ਇਹ ਇਮਤਿਹਾਨ ਦੀ ਘੜੀ ਹੋਵੇਗੀ।


ਹਰੀਸ਼ ਰਾਵਤ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਅੱਜ ਸ਼ਾਮ ਪੰਜ ਵਜੇ ਚੰਡੀਗੜ੍ਹ 'ਚ ਇਹ ਮੀਟਿੰਗ ਹੋਵੇਗੀ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਵੀ ਇਸ ਮੀਟਿੰਗ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।






ਹਰੀਸ਼ ਰਾਹਵਤ ਵੱਲੋਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਇਸ ਮੀਟਿੰਗ ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।