ਚੰਡੀਗੜ੍ਹ: ਪੰਜਾਬ ਸਰਕਾਰ ਦੇ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਲੱਗਦਾ ਹੈ ਕਿ ਸੂਬੇ ਦੀ ਅਫਸਰਸ਼ਾਹੀ ਸਹੀ ਕੰਮ ਨਹੀਂ ਕਰ ਰਹੀ। ਕਾਂਗਰਸੀ ਲੀਡਰਾਂ ਨੇ ਇਹ ਸ਼ਿਕਵਾ ਬਾਕਾਇਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਕੀਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਸਪਸ਼ਟ ਕਿਹਾ ਕਿ ਅਫ਼ਸਰਸ਼ਾਹੀ ਬੇਹੱਦ ਭਾਰੂ ਹੈ ਤੇ ਇਸ ਨੂੰ ਨੱਥ ਪਾਉਣ ਦੀ ਲੋੜ ਹੈ।
ਮੰਤਰੀਆਂ ਤੇ ਵਿਧਾਇਕਾਂ ਦਾ ਇਹ ਦਰਦ ਸਾਹਮਣੇ ਆਉਣ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਕਾਂਗਰਸੀ ਵਰਕਰਾਂ ਅੰਦਰ ਵੀ ਇਹ ਧਾਰਨਾ ਹੈ ਕਿ ਆਪਣੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੁਣੀ ਨਹੀਂ ਜਾਂਦੀ। ਉਂਝ ਇਹ ਮਾਮਲਾ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਕੋਲ ਉਠਾਇਆ ਜਾ ਚੁੱਕਿਆ ਹੈ ਪਰ ਇਸ ਦਾ ਕੋਈ ਹੱਲ਼ ਨਹੀਂ ਲੱਭ ਰਿਹਾ।
ਵਿਧਾਇਕਾਂ ਨੇ ਕੈਪਟਨ ਕੋਲ ਸ਼ਿਕਵਾ ਕਰਦਿਆਂ ਕਿਹਾ ਕਿ ਅਜੇ ਤਕ ਬਿਜਲੀ ਦੇ 200 ਯੂਨਿਟ ਮੁਆਫ਼ ਕਰਨ ਦਾ ਫੈ਼ਸਲਾ ਲਾਗੂ ਨਹੀਂ ਹੋ ਸਕਿਆ ਤੇ ਕਰਜ਼ਾ ਮੁਆਫੀ ਅਫ਼ਸਰਸ਼ਾਹੀ ਰਾਹੀਂ ਲਾਗੂ ਕਰਨ ਦਾ ਫਾਇਦਾ ਅਕਾਲੀਆਂ ਨੂੰ ਵੱਧ ਮਿਲਿਆ। ਹੋਰ ਤਾਂ ਹੋਰ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਅਫਸਰਸ਼ਾਹੀ ਤੋਂ ਦੁਖੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੂੰ ਨੱਥ ਪਾਉਣ ਦੀ ਲੋੜ ਹੈ ਤੇ ਇਸ ਨੂੰ ਠੀਕ ਕੀਤੇ ਬਿਨਾਂ ਗੱਲ ਨਹੀਂ ਬਣਨੀ।
ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਸ਼ਹਿਰ ਦੀ ਮਿਸਾਲ ਦਿੰਦਿਆ ਕਿਹਾ ਕਿ ਅਫ਼ਸਰਸ਼ਾਹੀ ਨੇ ਸ਼ਹਿਰ ਵਿੱਚ ਬੁਲਡੋਜ਼ਰ ਚਲਾ ਦਿੱਤੇ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਦਖਲ ਦੇਣ ਮਗਰੋਂ ਹੀ ਰੋਕਿਆ ਗਿਆ। ਜਿਹੜੀਆਂ ਥਾਵਾਂ ’ਤੇ ਬੁਲਡੋਜ਼ਰ ਚੱਲੇ, ਉੱਥੇ ਕਾਂਗਰਸ ਨੂੰ ਨੁਕਸਾਨ ਝੱਲਣਾ ਪਿਆ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕਰਜ਼ਾ ਮੁਆਫੀ ਦਾ ਫਾਇਦਾ ਕਿਸਾਨਾਂ ਦੀ ਥਾਂ ਅਕਾਲੀਆਂ ਨੂੰ ਹੋਇਆ ਹੈ।
ਕੈਪਟਨ ਦੇ ਮੰਤਰੀ ਆਪਣੀ ਹੀ ਸਰਕਾਰ ਤੋਂ ਦੁਖੀ, ਵਿਧਾਇਕਾਂ ਨੇ ਵੀ ਕੱਢੀ ਭੜਾਸ!
ਏਬੀਪੀ ਸਾਂਝਾ
Updated at:
31 May 2019 04:43 PM (IST)
ਪੰਜਾਬ ਸਰਕਾਰ ਦੇ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਲੱਗਦਾ ਹੈ ਕਿ ਸੂਬੇ ਦੀ ਅਫਸਰਸ਼ਾਹੀ ਸਹੀ ਕੰਮ ਨਹੀਂ ਕਰ ਰਹੀ। ਕਾਂਗਰਸੀ ਲੀਡਰਾਂ ਨੇ ਇਹ ਸ਼ਿਕਵਾ ਬਾਕਾਇਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਕੀਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਸਪਸ਼ਟ ਕਿਹਾ ਕਿ ਅਫ਼ਸਰਸ਼ਾਹੀ ਬੇਹੱਦ ਭਾਰੂ ਹੈ ਤੇ ਇਸ ਨੂੰ ਨੱਥ ਪਾਉਣ ਦੀ ਲੋੜ ਹੈ।
- - - - - - - - - Advertisement - - - - - - - - -