ਚੰਡੀਗੜ੍ਹ:  ਕਾਂਗਰਸੀ MLA ਕੁਲਬੀਰ ਸਿੰਘ ਜ਼ੀਰਾ ਦੇ ਭਗੌੜੇ ਪੀਏ ਨੂੰ ਗ੍ਰਿਫਤਾਰ ਕੀਤਾ ਗਿਆ। ਕੁਲਬੀਰ ਸਿੰਘ ਜ਼ੀਰਾ ਦੇ ਨਿਜੀ ਪੀਏ ਨੀਰਜ ਕੁਮਾਰ ਦੀ ਮੋਗਾ ਤੋਂ ਗ੍ਰਿਫਤਾਰੀ ਹੋਈ ਹੈ। ਇਹ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਜ਼ੀਰਾ ਨੇ ਨਸ਼ੇ ਦੇ ਮਿਲੀਭੁਗਤ ਦੇ ਇਲਜ਼ਾਮ ਪੁਲਿਸ 'ਤੇ ਲਗਾਏ ਸਨ। ਜਦੋਂ ਜ਼ੀਰਾ ਸੁਰੇਸ਼ ਅਰੋੜਾ ਨੂੰ ਮਿਲ ਰਹੇ ਸੀ, ਉਦੋਂ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਇਸ ਕਾਰਵਾਈ ਦੇ ਨਾਲ ਮਜ਼ਾਕ ਦਾ ਪਾਤਰ ਬਣ ਗਈ ਹੈ। ਇੱਕ ਵਿਧਾਇਕ ਦਾ ਪੀਏ 3 ਸਾਲ ਤੋਂ ਭਗੌੜਾ ਸੀ ਤੇ ਪੁਲਿਸ ਉਸ ਨੂੰ ਫੜ ਨਹੀਂ ਸਕੀ।

ਪਰ ਜਦੋਂ ਵਿਧਾਇਕ ਨੇ ਪੁਲਿਸ 'ਤੇ ਸਵਾਲ ਚੁੱਕੇ ਤਾਂ ਭਗੌੜਾ ਪੀਏ ਗ੍ਰਿਫਤਾਰ ਹੋ ਗਿਆ ਹੈ। ਇਸ ਗ੍ਰਿਫ਼ਤਾਰੀ ਨਾਲ ਪੁਲਿਸ ਤੇ ਸਵਾਲ ਖੜੇ ਹੋ ਗਏ ਹਨ। ਕਿ ਇਹ ਪੁਲਿਸ ਦੀ ਵਿਧਾਇਕ ਨਾਲ ਬਦਲੇ ਦੀ ਕਾਰਵਾਈ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰਾਂ ਦੇ ਨਾਲ ਇਸ ਪੀਏ ਦੀ ਤਸਵੀਰ ਹੈ। ਕੀ ਪੁਲਿਸ ਇਸ ਨੂੰ ਜਾਣ ਬੁੱਝ ਕੇ ਭੁੱਲੀ ਬੈਠੀ ਸੀ।