ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ 40 ਮੁਕਤਿਆਂ ਦੀ ਯਾਦ 'ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੀ ਸਮਾਪਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਾਨਫ਼ਰੰਸ ਅਤੇ ਸਟੇਜ ਤੋਂ ਵਿਰੋਧੀਆਂ 'ਤੇ ਖੂਬ ਭੜਾਸ ਵੀ ਕੱਢੀ। ਸੁਖਬੀਰ ਬਾਦਲ ਨੇ ਸਟੇਜ ਤੋਂ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਤਿੱਖੇ ਸ਼ਬਦੀ ਤੀਰ ਸਾਧੇ ਜਿਸ ਨਾਲ ਉਨ੍ਹਾਂ ਆਪਣੇ ਵਾਅਦੇ ਹੀ ਛੇਕ ਦਿੱਤੇ। ਦਰਅਸਲ, ਉਨ੍ਹਾਂ ਕਿਹਾ ਸੀ ਕਿ ਸਿਆਸੀ ਕਾਨਫ਼ਰੰਸ ਕਰਨ ਮੌਕੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਦੂਸ਼ਣਬਾਜ਼ੀ ਨਾ ਕਰਨ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਣਗੇ।


ਸਬੰਧਤ ਖ਼ਬਰ: ਮੋਦੀ ਸਾਹਮਣੇ ਬਾਦਲ ਨੇ ਕਿਸਾਨਾਂ ਲਈ ਰੱਖੀ ਕਸੂਤੀ ਮੰਗ

ਇਸ ਮੌਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ 'ਤੇ ਕਬਜ਼ਾ ਕਰਨ ਲਈ ਘਟੀਆ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਆਪਣਾ ਨਾਪਾਕ ਇਰਾਦਾ ਪੂਰਾ ਕਰਨ ਲਈ ਪੰਥ-ਦੋਖੀਆਂ ਨਾਲ ਮਿਲ ਕੇ ਸਿੱਖਾਂ ਵਿਚਕਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।

ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਸੁਖਬੀਰ ਨੇ ਕੈਪਟਨ 'ਤੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਨਾ ਵਿਧਾਇਕਾਂ ਨੂੰ ਮਿਲਦੇ ਹਨ ਤੇ ਨਾ ਮੰਤਰੀਆਂ ਨੂੰ। ਉਨ੍ਹਾਂ ਪਿਛਲੇ ਮੁੱਖ ਮੰਤਰੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਉਹ ਆਮ ਜਨਤਾ 'ਚ ਰਹਿੰਦੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਦੇ ਸਨ।

ਸਬੰਧਤ ਖ਼ਬਰ: ਵੇਖੋ 40 ਮੁਕਤਿਆਂ ਦੀ ਯਾਦ ਮਾਘੀ ਮੇਲਾ ਦੀਆਂ ਖਾਸ ਤਸਵੀਰਾਂ
 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ 'ਨਹੀਂ ਚਾਹੁੰਦਾ ਪੰਜਾਬ ਕੈਪਟਨ ਦਾ ਰਾਜ'। ਸੁਖਬੀਰ ਬਾਦਲ ਨੇ ਆਪਣੇ ਰਾਜ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਅਸੀਂ ਪੰਜਾਬ 'ਚ ਤਿੰਨ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ। ਉਨ੍ਹਾਂ ਕੈਪਟਨ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਅਸੀਂ ਕਦੇ ਝੂਠ ਨਹੀਂ ਬੋਲਿਆ। ਸਟੇਜ ਤੋਂ ਬਿਕਰਮ ਮਜੀਠੀਆ ਤੇ ਹੋਰ ਅਕਾਲੀ ਲੀਡਰਾਂ ਨੇ ਵੀ ਕਾਂਗਰਸ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।