ਸ਼੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ: ਕਾਂਗਰਸ ਤੇ ਅਕਾਲੀ ਦਲ ਵਿਚਾਲੇ ਤਲਖੀ ਇੰਨੀ ਵਧ ਗਈ ਹੈ ਕਿ ਇੱਕ-ਦੂਜੇ ਨੂੰ ਗੁੰਡੇ ਤੇ ਕਾਤਲ ਤੱਕ ਕਹਿ ਰਹੇ ਹਨ। ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਉੱਪਰ ਗੈਂਗਸਟਰਾਂ ਨਾਲ ਸਬੰਧਾਂ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਢਿੱਲਵਾਂ ਦੇ ਸਾਬਕਾ ਸਰਪੰਚ ਦੇ ਕਾਤਲਾਂ ਨੂੰ ਰੰਧਾਵਾ ਦੀ ਹੀ ਸ਼ਹਿ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਸਿਆਸੀ ਰੰਜਿਸ਼ ਤਹਿਤ ਹੋਇਆ ਹੈ। ਮਜੀਠੀਆ ਨੇ ਕਿਹਾ ਕਿ 2004 ਵਿੱਚ ਲੋਕ ਸਭਾ ਚੋਣਾਂ ਦੌਰਾਨ ਝਗੜਾ ਹੋਇਆ ਸੀ ਜਿਸ ਵਿੱਚ ਰੰਧਾਵਾ ਦੀ ਪੱਗ ਲਹਿ ਗਈ ਸੀ। ਉਸ ਵੇਲੇ ਰੰਧਾਵਾ ਨੇ ਦਲਬੀਰ ਸਿੰਘ ਤੇ ਉਸ ਦੇ ਪਿਤਾ ਸੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹ ਬਦਲਾ ਲੈਣ ਲਈ ਹੀ ਦਲਬੀਰ ਦਾ ਕਤਲ ਕੀਤਾ ਗਿਆ ਹੈ। ਉਧਰ, ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੁਮਾਜਰਾ ਨੂੰ 'ਗੁੰਡਾ' ਕਰਾਰ ਦੇ ਦਿੱਤਾ। ਦਰਅਸਲ ਚੰਦੂ ਮਾਜਰਾ ਵੱਲੋਂ ਸਿੱਧੂ ਦੇ ਹਲਕੇ ਮੁਹਾਲੀ ਵਿੱਚ ਗੁੰਡਾ ਟੈਕਸ ਵਸੂਲਣ ਦਾ ਇਲਜ਼ਾਮ ਲਾਇਆ ਗਿਆ ਹੈ। ਇਸ ਬਾਰੇ ਸਿੱਧੂ ਨੇ ਕਿਹਾ ਕਿ ਚੰਦੂਮਾਜਰੇ ਦੇ ਆਪਣੇ ਕਰੈਸ਼ਰ ਚੱਲਦੇ ਹਨ। ਸਰਕਾਰ ਨੇ ਕੋਈ ਗੁੰਡਾ ਟੈਕਸ ਨਹੀਂ ਲਾਇਆ