ਚੰਡੀਗੜ੍ਹ: ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਜਿੱਤਣ ਨਾਲ ਕਾਂਗਰਸ ਦੇ ਹੌਸਲੇ ਵਧੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਨਤਾ ਨੇ ਉਨ੍ਹਾਂ ਦੇ ਕੰਮਾਂ 'ਤੇ ਮੋਹਰ ਲਾਈ ਹੈ ਤੇ ਅਕਾਲੀ ਦਲ ਦੇ ਦੁਰ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਵੱਲੋਂ ਤਿੰਨ ਸੀਟਾਂ ਦੀ ਜਿੱਤ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਵੀ ਸ਼ਿਖਰਾਂ 'ਤੇ ਹਨ।
ਕਾਂਗਰਸ ਲਈ ਸਭ ਤੋਂ ਅਹਿਮ ਗੱਲ ਸੁਖਬੀਰ ਬਾਦਲ ਦੇ ਕਿਲ੍ਹੇ ਜਲਾਲਾਬਾਦ ਨੂੰ ਫਤਹਿ ਕਰਨਾ ਹੈ। ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 16,633 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਫਗਵਾੜਾ ਸੀਟ ਬੀਜੇਪੀ ਤੋਂ ਖੋਹ ਲਈ ਹੈ। ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ 26,116 ਵੋਟਾਂ ਨਾਲ ਜੇਤੂ ਰਹੇ।
ਕਾਂਗਰਸ ਨੇ ਮੁਕੇਰੀਆਂ ਸੀਟ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਕਾਂਗਰਸੀ ਉਮੀਦਵਾਰ ਇੰਦੂ ਬਾਲਾ 3430 ਵੋਟਾਂ ਨਾਲ ਜੇਤੂ ਰਹੀ। ਅਕਾਲੀ ਦਲ ਲਈ ਰਾਹਤ ਦੀ ਖਬਰ ਹੈ ਕਿ ਦਾਖਾ ਸੀਟ ਮਨਪ੍ਰੀਤ ਇਆਲੀ ਨੇ ਜਿੱਤ ਲਈ ਹੈ। ਉਨ੍ਹਾਂ ਨੇ ਕਰੀਬ 14,000 ਵੋਟਾਂ ਦੇ ਫਰਕ ਨਾਲ ਜਿੱਥ ਹਾਸਲ ਕੀਤੀ।
ਜ਼ਿਮਨੀ ਚੋਣਾਂ 'ਚ ਵੀ ਕਾਂਗਰਸ ਨੇ ਕੀਤਾ ਕਮਾਲ
ਏਬੀਪੀ ਸਾਂਝਾ
Updated at:
24 Oct 2019 03:20 PM (IST)
ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਜਿੱਤਣ ਨਾਲ ਕਾਂਗਰਸ ਦੇ ਹੌਸਲੇ ਵਧੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਨਤਾ ਨੇ ਉਨ੍ਹਾਂ ਦੇ ਕੰਮਾਂ 'ਤੇ ਮੋਹਰ ਲਾਈ ਹੈ ਤੇ ਅਕਾਲੀ ਦਲ ਦੇ ਦੁਰ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਵੱਲੋਂ ਤਿੰਨ ਸੀਟਾਂ ਦੀ ਜਿੱਤ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਵੀ ਸ਼ਿਖਰਾਂ 'ਤੇ ਹਨ।
- - - - - - - - - Advertisement - - - - - - - - -