ਚੰਡੀਗੜ੍ਹ: ਕੈਬਨਿਟ ਮੰਤਰੀ ਦੇ ਅਹੁਦੇ ਤੋ ਅਸਤੀਫੇ ਤੋ ਬਾਅਦ ਨਵਜੋਤ ਸਿੱਧੂ ਸੁਰਖੀਆਂ ਤੋਂ ਬਾਹਰ ਹੋ ਗਏ ਅਤੋਨ੍ਹਾਂ ਨੇ ਆਪਣੇ ਆਪ ਨੂੰ ਮੀਡੀਆ ਤੋਂ ਦੂਰ ਕਰ ਲਿਆ। ਇਸ ਦੇ ਨਾਲ ਹੀ ਅੱਜ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਦੇ ਵੇਰਵਾ ਇਲਾਕੇ ‘ਚ ਵਾਟਰ ਵਰਕਸ ਦੇ ਕੰਮ ਦਾ ਉਦਘਾਟਨ ਕਰਨ ਪਹੁੰਚੀ। ਜਿੱਥੇ ਉਨ੍ਹਾਂ ਨੇ ਕਿਹਾ ਕਿ ਸੀਐਮ ਕੈਪਟਨ ਅਤੇ ਨਵਜੋਤ ਸਿੱਧੂ ‘ਚ ਦੂਰੀਆਂ ਦਾ ਕਾਰਨ ਕੈਪਟਨ ਸਾਹਿਬ ਦੇ ਕੁਝ ਕਰੀਬੀ ਹੀ ਹਨ ਜਿਨ੍ਹਾਂ ਨੇ ਸੀਐਮ ਦੇ ਕੰਨ ਭਰੇ ਹਨ।


ਹਮੇਸ਼ਾ ਬੇਖੋਫ ਬੋਲ ਵਾਲੀ ਨਵਜੋਤ ਕੌਰ ਸਿੱਧੂ ਨੇ ਕਾੰਗਰਸ ਦੇ ਅੰਦਰ ਚਲ ਰਹੀ ਖਿਚੋਤਾਨ ਬਾਰੇ ਵੀ ਗੱਲ ਕੀਤੀ। ਪਹਿਲਾਂ ਵੀ ਕਈ ਵਾਰ ਨਵਜੋਤ ਕੌਰ ਆਪਣੀ ਹੀ ਸਰਕਾਰ ਖਿਲਾਫ ਬਿਆਨ ਦਿੰਦੇ ਰਹੇ ਹਨ। ਅੱਜ ਵੀ ਉਨ੍ਹਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਕੋਲ ਪੈਸੇ ਤਮ ਹੋ ਚੁੱਕੇ ਹਨ ਅਤੇ ਕਾਰਪੋਰੇਸ਼ਨ ਕੋਲ ਖੁਲ੍ਹੇ ਸੀਵਰੇਜ ਦਾ ਢੱਕਣ ਖਰੀਦਨ ਲਈ ਵੀ ਪੈਸੇ ਨਹੀ ਹਨ।

ਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਹੁਣ ਇੱਕ ਵਿਧਾਇਕ ਵਜੋਂ ਅੰਮ੍ਰਿਤਸਰ ਹਲਕੇ ਦਾ ਵਿਕਾਸ ਕਰਨਗੇ ਅਤੇ ਸਿਧੁ ਮੀਡੀਆ ਤੋ ਦੁਰ ਨਹੀ ਹੋਏ ਬਲਕਿ ਉਹ ਆਪਣੇ ਹਲਕੇ 'ਚ ਸਮੇਂ-ਸਮੇਂ 'ਤੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਰਹਿੰਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਸਾ ਕੀਤਾ ਕਿ ਨਵਜੋਤ ਸਿੱਧੂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ।