ਸਬ ਇੰਸਪੈਕਟਰ ਦੀ ਗੱਡੀ 'ਚੋਂ ਮਿਲੀ ਪੰਜ ਕਰੋੜ ਦੀ ਹੈਰੋਇਨ
ਏਬੀਪੀ ਸਾਂਝਾ | 21 Jan 2018 01:44 PM (IST)
ਪ੍ਰਤੀਕਾਤਮਕ ਤਸਵੀਰ
ਮੁਹਾਲੀ: ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਸਮੇਤ ਤਿੰਨ ਲੋਕ ਇੱਕ ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਹਨ। ਐਸਟੀਐਫ ਨੇ ਏਅਰਪੋਰਟ ਰੋਡ 'ਤੇ ਨਾਕੇ ਦੌਰਾਨ ਇਹ ਗ੍ਰਿਫ਼ਤਾਰੀ ਕੀਤੀ। ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਸੂਚਨਾ ਮਿਲਣ 'ਤੇ ਐਸਟੀਐਫ ਨੇ ਏਅਰਪੋਰਟ ਰੋਡ 'ਤੇ ਨਾਕੇ ਦੌਰਾਨ ਇੱਕ ਗੱਡੀ ਰੋਕੀ ਜਿਸ ਵਿੱਚ ਮੁਲਾਜ਼ਮ ਨਸ਼ੇ ਦੀ ਖੇਪ ਲੈ ਕੇ ਜਾ ਰਹੇ ਸੀ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਹ ਹੈਰੋਇਨ ਚੰਡੀਗੜ੍ਹ ਵਿੱਚ ਇੱਕ ਪਾਰਟੀ ਵਿੱਚ ਪਹੁੰਚਾਈ ਜਾਣੀ ਸੀ।