ਖੰਨਾ: ਕੋਰੋਨਾਵਾਇਰਸ (Covid-19) ਕਾਰਨ ਹੋਏ ਲੌਕਡਾਊਨ ਨੇ ਦੇਸ਼ ਦੇ ਹਰ ਵਰਗ ਨੂੰ ਆਰਥਿਕ ਪੱਖੋਂ ਗੁੱਝੀ ਸੱਟ ਮਾਰੀ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਜਿੱਥੇ ਨੌਕਰੀ ਛੁੱਟਣ ਕਾਰਨ ਬੇਰੁਜ਼ਗਾਰ ਹੋਏ, ਉੱਥੇ ਹੀ ਕਈਆਂ ਨੇ ਆਪਣੀ ਰੋਜ਼ੀ-ਰੋਟੀ ਲਈ ਵੱਖਰੇ ਹੀ ਹੀਲੇ-ਵਸੀਲੇ ਅਪਣਾਏ ਹਨ। ਇਸੇ ਲੜੀ 'ਚ ਸ਼ੁਮਾਰ ਹੈ, ਖੰਨਾ ਦੇ ਵਰਲਡ ਪੈਰਾ-ਕਰਾਟੇ ਚੈਂਪੀਅਨਸ਼ਿਪ ਦਾ ਚੈਂਪੀਅਨ ਤਰੁਣ ਸ਼ਰਮਾ ਜੋ ਆਰਥਿਕ ਤੰਗੀ ਦੇ ਚੱਲਦੇ ਗਲ ‘ਚ ਤਗਮੇ ਪਾ ਖੰਨਾ ਦੇ ਅਮਲੋਹ ਰੋਡ ‘ਤੇ ਸਬਜ਼ੀ ਦੀ ਰੇਹੜੀ ਲਾਉਣ ਲਈ ਮਜਬੂਰ ਹੋਇਆ।




ਦੱਸ ਦਈਏ ਕਿ ਇਸ ਖਿਡਾਰੀ ਨੇ ਦੇਸ਼ ਲਈ ਗੋਲਡ ਮੈਡਲ, ਇੱਕ ਬ੍ਰਾਊਨ ਮੈਡਲ ਤੇ ਦੋ ਗੋਲਡ ਮੈਡਲ ਯੂਕਰੇਨ, ਦੋ ਮਲੇਸ਼ੀਆ, ਦੋ ਹੰਗਰੀ ਤੇ ਇੱਕ ਆਇਰਲੈਂਡ ਗੋਲਡ ਜਿਹੇ ਸੈਕੜੇ ਹੀ ਹੋਰ ਮੈਡਲ ਜਿੱਤੇ ਹਨ। ਹੁਣ ਉਸ ਨੇ ਸਰਕਾਰ ਤੋਂ ਮਾਲੀ ਮੱਦਦ ਤੇ ਨੌਕਰੀ ਦੀ ਮੰਗ ਕੀਤੀ ਹੈ।



ਵਰਲਡ ਲੈਵਲ ਤੇ ਕਰਾਟੇ ਚੈਮਪੀਅਨਸਿਪ ‘ਚ  ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਪੈਰਾਂ ਕਰਾਟੇ ਦਾ ਖਿਡਾਰੀ ਤਰੁਣ ਸ਼ਰਮਾ ਨੂੰ ਹੋਰਨਾਂ ਕਈ ਖਿਡਾਰੀਆਂ ਵਾਲਾ ਬਣਦਾ ਮਾਣ-ਸਤਿਕਾਰ ਨਹੀਂ ਮਿਲਿਆ ਤੇ ਨਾ ਹੀ ਮਾਲੀ ਮਦਦ ਮਿਲੀ। ਤਰੁਣ ਸ਼ਰਮਾ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ 50% ਅਪਹਾਜ਼ ਹੈ ਤੇ ਉਸ ਨੇ ਦੇਸ਼ ਲਈ ਸੈਕੜੇ ਮੈਡਲ ਜਿੱਤੇ ਹਨ ਪਰ ਸਰਕਾਰ ਵੱਲੋਂ ਉਸ ਨੂੰ ਕੋਈ ਮਦਦ ਨਹੀਂ ਦਿੱਤੀ ਤੇ ਨਾ ਹੀ ਕੋਈ ਨੌਕਰੀ।

ਇਸ ਖਿਡਾਰੀ ਨੇ ਅੱਗੇ ਦੱਸਿਆ ਕਿ ਚਾਰ ਮਹੀਨਿਆਂ ਤੋਂ ਉਹ ਬਿਲਕੁੱਲ ਬੇਰੋਜ਼ਗਾਰ ਹੋ ਚੁੱਕਿਆ ਸੀ ਅਤੇ ਉਸ ਨੇ ਬਾਹਰਲੇ ਦੇਸ਼ਾਂ ‘ਚ ਖੇਡਣ ਜਾਣ ਲਈ ਤਕਰੀਬਨ 12 ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ ਜਿਸ ਲਈ ਮਜਬੂਰ ਹੋ ਉਸ ਨੇ ਸਬਜ਼ੀ ਦੀ ਰੇਹੜੀ ਲਾਗਉਣੀ ਪਈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਾਲੀ ਮੱਦਦ ਕੀਤੀ ਜਾਵੇ ਅਤੇ ਨੌਕਰੀ ਦਿੱਤੀ ਜਾਵੇ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904