ਚੰਡੀਗੜ੍ਹ: ਪੰਜਾਬ (Punjab) ਵਿੱਚ ਕੋਰੋਨਾ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਬੇਸ਼ੱਕ ਸੂਬੇ ਵਿੱਚ ਕਾਫੀ ਮਰੀਜ਼ ਠੀਕ ਹੋ ਰਹੇ ਹਨ ਪਰ ਵੀਰਵਾਰ ਨੂੰ ਚਾਰ ਹੋਰ ਮੌਤ ਨੇ ਫਿਕਰ ਵਧਾ ਦਿੱਤੇ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ ਸੂਬੇ ਵਿੱਚ 77 ਨਵੇਂ ਕੋਰੋਨਾ ਮਰੀਜ਼ਾਂ (New corona patients) ਦੀ ਪੁਸ਼ਟੀ ਹੋਈ ਹੈ। ਰਾਜ ‘ਚ ਕੋਰੇਨਾ ਨਾਲ ਮਰਨ ਵਾਲਿਆਂ ਦੀ ਗਿਣਤੀ 62 ਹੋ ਗਈ ਹੈ। ਇਸ ਨੂੰ ਵੇਖਦਿਆਂ ਸਰਕਾਰ ਨੇ ਵੀ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਦੱਸ ਦਈਏ ਕਿ ਸੂਬੇ ‘ਚ ਕੋਰੋਨਾ ਦਾ ਪਹਿਲਾ ਮਰੀਜ਼ 7 ਮਾਰਚ ਨੂੰ ਆਇਆ ਸੀ ਤੇ ਹੁਣ ਤੱਕ 2997 ਪੌਜ਼ੇਟਿਵ ਕੇਸ ਆ ਚੁੱਕੇ ਹਨ। ਵੀਰਵਾਰ ਨੂੰ 27 ਹੋਰ ਲੋਕ ਠੀਕ ਹੋਏ। ਰਾਜ ਵਿੱਚ ਹੁਣ ਤੱਕ 2259 ਲੋਕ ਸਿਹਤਯਾਬ ਹੋ ਚੁੱਕੇ ਹਨ। ਹੁਣ ਸਿਰਫ 676 ਐਕਟਿਵ ਕੇਸ ਬਾਕੀ ਹਨ ਜਦਕਿ ਰਿਕਵਰੀ ਰੇਟ 75.37 ਫੀਸਦ ਹੈ।

ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। 62 ਸਾਲਾਂ ਔਰਤ ਸਣੇ 63 ਤੇ 70 ਸਾਲਾਂ ਦੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਜ਼ਿਲ੍ਹੇ ‘ਚ 14 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਬੀਐਸਐਫ ਦੇ ਦੋ ਜਵਾਨ ਵੀ ਸ਼ਾਮਲ ਹਨ ਜੋ ਹਾਲ ਹੀ ਵਿਚ ਹੈਦਰਾਬਾਦ ਤੋਂ ਯੂਨਿਟ ਲੈ ਕੇ ਆਏ ਸੀ। ਇਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਸਿਹਤ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ 14 ਚੋਂ 11 ਮਰੀਜ਼ ਕਿਵੇਂ ਸੰਕਰਮਿਤ ਹੋਏ। ਇਸ ਦੇ ਨਾਲ ਕੋਰੋਨਾ ਦੇ ਕਮਿਊਨਿਟੀ ਸਪ੍ਰੈਡ ਹੋਣ ਦੀ ਸੰਭਾਵਨਾ ਵੱਧ ਰਹੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਵਿੱਚ ਲੁਧਿਆਣਾ ਦੇ ਇੱਕ ਮਰੀਜ਼ ਦਮ ਤੋੜ ਗਿਆ, ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਸਣੇ 13 ਵਿਅਕਤੀ ਸਕਾਰਾਤਮਕ ਪਾਏ ਗਏ। ਵੀਰਵਾਰ ਨੂੰ ਪਠਾਨਕੋਟ ਵਿੱਚ ਸਭ ਤੋਂ ਵੱਧ 19 ਕੇਸ ਹੋਏ ਜਿਨ੍ਹਾਂ ਵਿੱਚ ਇੱਕ 25 ਸਾਲਾਂ ਔਰਤ ਸਣੇ ਛੇ ਤੇ ਤਿੰਨ ਸਾਲ ਦੀ ਉਸ ਦੀਆਂ ਧੀਆਂ ਸ਼ਾਮਲ ਹਨ। ਸੰਗਰੂਰ ਵਿੱਚ ਛੇ, ਰੂਪਨਗਰ ਤੇ ਪਟਿਆਲਾ ਵਿੱਚ ਚਾਰ, ਮੁਹਾਲੀ ਅਤੇ ਜਲੰਧਰ ਵਿੱਚ ਤਿੰਨ, ਮੋਗਾ, ਨਵਾਂਸ਼ਹਿਰ, ਫਾਜ਼ਿਲਕਾ ਅਤੇ ਤਰਨਤਾਰਨ ਵਿੱਚ ਦੋ ਅਤੇ ਬਠਿੰਡਾ, ਗੁਰਦਾਸਪੁਰ ਤੇ ਮੁਕਤਸਰ ਵਿੱਚ ਇੱਕ ਇੱਕ ਕੇਸ ਸਾਹਮਣੇ ਆਏ।

ਵੀਰਵਾਰ ਤੱਕ ਪੰਜਾਬ ਦੇ ਹਾਲਾਤ:

ਨਵੇਂ ਸੰਕਰਮਿਤ: 77

ਨਵੀਂਆਂ ਮੌਤਾਂ: 4

ਕੁੱਲ ਸੰਕਰਮਿਤ: 2997

ਹੁਣ ਤਕ ਸਿਹਤਮੰਦ: 2259

ਐਕਟਿਵ ਕੇਸ: 676

ਕੁੱਲ ਮੌਤਾਂ: 62

ਕੁੱਲ ਸੈਂਪਲ: 1,54,498

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904