ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਸੂਬਿਆਂ '23 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਸੰਕਟ ਵਿੱਚ ਇਹ ਹੁਣ ਤਕ ਸੂਬੇ 'ਚ ਇੱਕ ਦਿਨ ਵਿੱਚ ਹੋਇਆਂ ਸਭ ਤੋਂ ਵੱਧ ਮੌਤਾਂ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 614 ਪੌਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਦੱਸ ਦਈਏ ਕਿ ਸਿਰਫ ਪੰਜ ਦਿਨਾਂ ਵਿੱਚ ਹੀ ਪੰਜਾਬ ਵਿੱਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2749 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਸੂਬੇ 'ਚ ਮੌਤਾਂ ਦਾ ਅੰਕੜਾ ਹੁਣ 349 'ਤੇ ਪਹੁੰਚ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਵਿੱਚ 9 ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾ ਸੰਗਰੂਰ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਤਿੰਨ, ਤਰਨ ਤਾਰਨ-ਜਲੰਧਰ ਵਿੱਚ ਦੋ ਤੇ ਹੁਸ਼ਿਆਰਪੁਰ ਵਿੱਚ ਇੱਕ ਦੀ ਮੌਤ ਹੋਈ। ਲੁਧਿਆਣਾ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਉਮਰ 62, 60, 61, 67, 75, 62 ਤੇ 74 ਸਾਲ ਦੇ ਮਰਦ ਤੇ 68 ਤੇ 51 ਸਾਲ ਦੀਆਂ ਔਰਤਾਂ ਸੀ। ਉਧਰ ਅੰਮ੍ਰਿਤਸਰ ਵਿੱਚ 45, 59 ਅਤੇ 75 ਸਾਲ ਦੇ ਬਜ਼ੁਰਗਾਂ ਦੀ ਮੌਤ ਹੋ ਗਈ ਤੇ ਤਰਨ ਤਾਰਨ ਵਿੱਚ 54 ਤੇ 40 ਸਾਲ ਦੇ ਮਰੀਜ਼ਾਂ ਦੀ ਮੌਤ ਹੋਈ। ਜਦਕਿ ਸੰਗਰੂਰ ਵਿਚ 77 ਤੇ 35 ਸਾਲਾ ਆਦਮੀ ਤੇ 35 ਸਾਲਾ ਔਰਤਾਂ ਦੀ ਮੌਤ ਹੋਈ।

ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 73 ਮੌਤਾਂ ਹੋਈਆਂ ਹਨ, ਅੰਮ੍ਰਿਤਸਰ ਵਿੱਚ 71 ਤੇ ਜਲੰਧਰ ਵਿੱਚ 44 ਕੋਰੋਨਾਵਾਇਰਸ ਕਰਕੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਧਰ ਮੰਗਲਵਾਰ ਨੂੰ ਲੁਧਿਆਣਾ 'ਚ ਸਭ ਤੋਂ ਜ਼ਿਆਦਾ 146, ਅੰਮ੍ਰਿਤਸਰ '72, ਪਟਿਆਲਾ '6, ਜਲੰਧਰ ਵਿਚ 62 ਤੇ ਬਠਿੰਡਾ '41 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ ਇੱਕ ਦਿਨ 'ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 688 ਰਹੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904