ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ, ਸਿਰਫ ਇੱਕਾ-ਦੁੱਕਾ ਵਾਹਨ ਹੀ ਸੜਕਾਂ 'ਤੇ ਦਿਖਾਈ ਦਿੱਤੇ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ। ਹਵਾ ਦੀ ਗੁਣਵੱਤਾ ਦਾ ਇੰਡੈਕਸ, ਜੋ ਦਸੰਬਰ ਵਿੱਚ 400 ਨੂੰ ਪਾਰ ਕਰ ਗਿਆ ਸੀ, ਪਿਛਲੇ ਦਿਨ ਸਿਰਫ 50 ਦਰਜ ਕੀਤਾ ਗਿਆ। 0-50 AQI ਦੀ ਪਹਿਲੀ ਸ਼੍ਰੇਣੀ ਹੁੰਦੀ ਹੈ ਜੋ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜਦੋਂ ਕਿ 300 ਤੋਂ ਵੱਧ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ। ਹਾਲਾਂਕਿ, ਅੱਜਕੱਲ੍ਹ AQI ਆਮ ਸਥਿਤੀ ਵਿੱਚ ਹੀ ਰੰਹਿਦਾ ਹੈ।
ਪਿਛਲੇ ਹਫ਼ਤੇ AQI 80 ਦੇ ਆਸ ਪਾਸ ਸੀ ਜਿਸ ਨੂੰ ਮੱਧਮ ਤੇ ਸੰਤੋਸ਼ਜਨਕ ਮੰਨਿਆ ਜਾਂਦਾ ਹੈ। ਸਰਦੀਆਂ ਵਿੱਚ, ਪ੍ਰਦੂਸ਼ਣ ਦਾ ਪੱਧਰ ਵੱਧਣ ਤੇ ਸਿਹਤ ਸਲਾਹਕਾਰ ਜਾਰੀ ਕਰਨੀ ਪੈਂਦੀ ਹੈ। ਪਰ AQI ਵਾਹਨਾਂ ਦੀ ਘਾਟ ਕਾਰਨ ਲਗਭਗ 40 ਅੰਕਾਂ ਤੱਕ ਘਟ ਗਈ ਹੈ। ਇਹ ਦਰਸਾਉਂਦਾ ਹੈ ਕਿ ਵਧ ਰਹੇ ਵਾਹਨ ਪ੍ਰਦੂਸ਼ਣ ਦਾ ਕਿੰਨਾ ਵੱਡਾ ਕਾਰਨ ਹੈ। ਜੇ ਲੋਕ ਹਫ਼ਤੇ ਵਿੱਚ ਇੱਕ ਵਾਰ ਨਿੱਜੀ ਵਾਹਨ ਛੱਡ ਦਿੰਦੇ ਹਨ, ਤਾਂ ਵਾਤਾਵਰਣ ਨੂੰ ਕਿੰਨਾ ਫਾਇਦਾ ਹੋਏਗਾ।
ਕੇਂਦਰੀ ਤੇ ਦੱਖਣੀ ਮਾਰਗ ਚੰਡੀਗੜ੍ਹ ਦੇ ਸਭ ਤੋਂ ਵਿਅਸਤ ਰਸਤੇ ਹਨ। ਇਹਨਾਂ ਤੇ ਪੂਰਾ ਪੂਰਾ ਦਿਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਪਰ ਐਤਵਾਰ ਨੂੰ ਜਨਤਕ ਕਰਫਿਉ ਕਾਰਨ ਆਲਮ ਕੁਝ ਵੱਖਰਾ ਹੀ ਸੀ। ਹਾਉਸਿੰਗ ਬੋਰਡ ਚੌਕ ਤੋਂ ਮਟਕਾ ਚੌਕ ਤੱਕ ਪੂਰੇ ਰਸਤੇ ਵਿੱਚ ਸਿਰਫ ਦੋ ਕਾਰਾਂ ਹੀ ਮਿਲੀਆਂ, ਜਦੋਂਕਿ ਇੱਕ ਵਿਅਕਤੀ ਸਾਈਕਲ ਤੇ ਸਵਾਰ ਦੇਖਿਆ ਗਿਆ।
ਹਵਾ ਦੀ ਗੁਣਵੱਤਾ ਦੀ ਸੂਚਕਾਂਕ ਦੀ ਸ਼੍ਰੇਣੀ ਤੇ ਪ੍ਰਦੂਸ਼ਣ ਦੀ ਸਥਿਤੀ
ਸ਼੍ਰੇਣੀ ਸਥਿਤੀ
0-50 ਚੰਗਾ
50-100 ਮੱਧਮ
100-150 ਸੰਵੇਦਨਸ਼ੀਲ ਸਮੂਹ ਲਈ ਗੈਰ-ਸਿਹਤਮੰਦ
150-200 ਮਾੜਾ
200-300 ਬਹੁਤ ਮਾੜਾ
300-500 ਬਹੁਤ ਜ਼ਿਆਦਾ ਮਾੜਾ