Punjab Covid 19 Cases Today: ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾ ਕੇਸ ਵਧਣ ਦੇ ਨਾਲ ਹੀ ਮੌਤਾਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਸੋਮਵਾਰ ਨੂੰ 6 ਦਿਨਾਂ ਬਾਅਦ ਮੋਗਾ 'ਚ ਕੋਰੋਨਾ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ। ਜਦੋਂਕਿ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ 20 ਲੋਕਾਂ ਵਿੱਚ ਕਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਹੈ। ਅਪ੍ਰੈਲ ਮਹੀਨੇ 'ਚ ਹੁਣ ਤੱਕ ਸੂਬੇ 'ਚ 349 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।


ਪੰਜਾਬ ਚ ਕੋਰੋਨਾ ਕਰਕੇ ਤਾਜ਼ਾ ਹਾਲ


ਉਧਰ, ਪੰਜਾਬ ਸਿਹਤ ਵਿਭਾਗ ਮੁਤਾਬਕ ਸੋਮਵਾਰ ਨੂੰ ਸਾਹਮਣੇ ਆਏ ਸਭ ਤੋਂ ਵੱਧ ਨਵੇਂ ਕੋਰੋਨਾ ਮਰੀਜ਼ਾਂ ਵਿੱਚ ਜਲੰਧਰ ਵਿੱਚ 8, ਮੋਹਾਲੀ ਵਿੱਚ 6, ਪਟਿਆਲਾ ਵਿੱਚ 3, ਬਠਿੰਡਾ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ 1-1 ਮਰੀਜ਼ ਸ਼ਾਮਲ ਹਨ। ਸੂਬੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ 5 ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ਕਾਰਨ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।


ਅਪ੍ਰੈਲ 'ਚ ਹੁਣ ਤੱਕ 4 ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋ ਚੁੱਕੀ ਹੈ। 167 ਐਕਟਿਵ ਕੇਸ ਦਰਜ ਕੀਤੇ ਗਏ ਹਨ। ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਵਿੱਚ ਮੋਹਾਲੀ 29, ਲੁਧਿਆਣਾ 27, ਜਲੰਧਰ 18, ਪਟਿਆਲਾ 17, ਅੰਮ੍ਰਿਤਸਰ 10, ਹੁਸ਼ਿਆਰਪੁਰ 22 ਸ਼ਾਮਲ ਹਨ।


ਹੁਣ ਜਾਣੋ ਕੋਰੋਨਾ ਨਾਲ ਕੀ ਹਰਿਆਣਾ ਦਾ ਹਾਲ


ਹਰਿਆਣਾ 'ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵਧ ਰਹੇ ਹਨ। ਸੰਕਰਮਣ ਦੀ ਦਰ ਵਧ ਕੇ 5.14 ਫੀਸਦੀ ਹੋ ਗਈ ਹੈ। 470 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 1828 ਹੋ ਗਈ ਹੈ। 1800 ਮਰੀਜ਼ ਘਰ ਬੈਠੇ ਹੀ ਇਲਾਜ ਕਰਵਾ ਰਹੇ ਹਨ ਤੇ ਬਾਕੀ ਹਸਪਤਾਲਾਂ ਵਿੱਚ ਦਾਖ਼ਲ ਹਨ।


ਜਦੋਂਕਿ ਪਿਛਲੇ 24 ਘੰਟਿਆਂ ਵਿੱਚ, ਗੁਰੂਗ੍ਰਾਮ 397, ਫਰੀਦਾਬਾਦ 49, ਸੋਨੀਪਤ 8, ਕਰਨਾਲ 3, ਰੋਹਤਕ 3, ਝੱਜਰ 2, ਅੰਬਾਲਾ 2, ਯਮੁਨਾਨਗਰ, ਕੁਰੂਕਸ਼ੇਤਰ, ਰੇਵਾੜੀ, ਪਲਵਲ ਅਤੇ ਹਿਸਾਰ ਵਿੱਚ 1-1 ਨਵੇਂ ਮਰੀਜ਼ ਮਿਲੇ ਹਨ।


ਅਪ੍ਰੈਲ ਦੇ ਸ਼ੁਰੂ ਵਿੱਚ ਹੀ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ। 1 ਅਪ੍ਰੈਲ ਨੂੰ ਸੂਬੇ ਦੀ ਸੰਕਰਮਣ ਦਰ 0.40 ਫੀਸਦੀ ਸੀ। ਜਿਵੇਂ-ਜਿਵੇਂ ਨਮੂਨਿਆਂ ਦੀ ਗਿਣਤੀ ਵੱਧ ਰਹੀ ਹੈ, ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ। ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਦੱਸਿਆ ਕਿ ਐਨਸੀਆਰ ਅਧੀਨ ਆਉਂਦੇ ਸੂਬੇ ਦੇ ਜ਼ਿਲ੍ਹਿਆਂ ਵਿੱਚ ਮਾਈਕ੍ਰੋ-ਕੰਟੇਨਮੈਂਟ ਜ਼ੋਨ ਬਣਾ ਕੇ ਕੋਰੋਨਾ ਦੀ ਲੜੀ ਨੂੰ ਤੋੜਿਆ ਜਾਵੇਗਾ। ਗੁਰੂਗ੍ਰਾਮ ਵਿੱਚ 9 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਹੋਰ ਜ਼ਿਲ੍ਹਿਆਂ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਗਈ ਹੈ।


ਇਹ ਵੀ ਪੜ੍ਹੋ: Ducati ਨੇ ਲਾਂਚ ਕੀਤੀ Multistrada V2 ਰੇਂਜ, 14.65 ਲੱਖ ਰੁਪਏ ਤੋਂ ਸ਼ੁਰੂ, ਜਾਣੋ ਸਪੇਸਿਫਿਰੇਸ਼ਨ ਅਤੇ ਫੀਚਰਸ