ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 36 ਨਵੇਂ ਮਾਮਲੇ ਆਏ ਸਾਹਮਣੇ, ਕੁੱਲ੍ਹ ਸੰਕਰਮਿਤ 2233
ਏਬੀਪੀ ਸਾਂਝਾ | 30 May 2020 08:57 PM (IST)
ਅੱਜ ਕੋਰੋਨਾਵਾਇਰਸ ਦੇ 36 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2233 ਹੋ ਗਈ ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 36 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2233 ਹੋ ਗਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 44 ਹੈ। ਸ਼ਨੀਵਾਰ ਨੂੰ ਮੁਹਾਲੀ 'ਚ ਚਾਰ, ਪਟਿਆਲਾ 'ਚ ਦੋ, ਸੰਗਰੂਰ 'ਚ ਦੋ, ਬਠਿੰਡਾ 'ਚ ਪੰਜ, ਅੰਮ੍ਰਿਤਸਰ 'ਚ ਅੱਠ, ਫਾਜ਼ਿਲਕਾ 'ਚ ਦੋ, ਫਤਿਹਗੜ੍ਹ, ਤਰਨਤਾਰਨ 'ਤੇ ਗੁਰਦਾਸਪੁਰ 'ਚ ਇੱਕ-ਇੱਕ, ਪਠਾਨਕੋਟ ਅੱਠ ਅਤੇ ਹੁਸ਼ਿਆਰਪੁਰ ਦੋ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ। ਅੱਜ 18 ਮਰੀਜ਼ ਕੋਰੋਨਾਵਾਇਰਸ ਨਾਲ ਲੜ੍ਹ ਸਿਹਤਯਾਬ ਹੋਏ ਹਨ। ਇਨ੍ਹਾਂ ਵਿੱਚੋਂ ਲੁਧਿਆਣਾ 'ਚ 12, ਪਟਿਆਲਾ 'ਚ ਤਿੰਨ, ਮੁਕਤਸਰ 1 ਅਤੇ ਬਠਿੰਡਾ 'ਚ ਦੋ ਮਰੀਜ਼ ਸਹਿਤਮੰਦ ਹੋਏ ਹਨ। ਸੂਬੇ 'ਚ ਕੁੱਲ 84497 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2233 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 1967 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 222 ਲੋਕ ਐਕਟਿਵ ਮਰੀਜ਼ ਹਨ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ