ਚੰਡੀਗੜ੍ਹ: ਬਿਹਾਰ ਸਰਕਾਰ ਨੇ ਬਿਹਾਰੀ ਮੂਲ ਦੇ ਮਜ਼ਦੂਰਾਂ ਤੇ ਲੋੜਵੰਦ ਵਿਅਕਤੀਆਂ ਜੋ ਤਾਲਾਬੰਦੀ ਕਾਰਨ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ, ਦੇ ਬੈਂਕ ਖਾਤਿਆਂ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ’ਚੋਂ ਫੰਡ ਟਰਾਂਸਫ਼ਰ ਕਰਨ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਸਿਰਫ਼ ਉਨ੍ਹਾਂ ਲਈ ਹੈ ਜੋ ਬਿਹਾਰ ਦੇ ਵਸਨੀਕ ਹਨ ਤੇ ਕਰੋਨਾਵਾਇਰਸ ਕਾਰਨ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ। ਅਜਿਹੇ ਲੋਕ ਵੈੱਬਸਾਈਟ www.aapda.bih.nic.in. ’ਤੇ ਰਜਿਸਟਰ ਕਰ ਸਕਦੇ ਹਨ।
ਰਜਿਸਟਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਲਾਭਪਾਤਰੀ ਦੇ ਆਧਾਰ ਕਾਰਡ ਦੀ ਕਾਪੀ, ਲਾਭਪਾਤਰੀ ਦੇ ਨਾਮ ’ਤੇ ਬੈਂਕ ਖਾਤਾ ਸ਼ਾਮਲ ਹੈ, ਜੋ ਬਿਹਾਰ ਸੂਬੇ ਦੇ ਬੈਂਕ ਦੀ ਸਾਖਾ ਨਾਲ ਸਬੰਧਤ ਹੋਵੇ। ਇੱਕ ਆਧਾਰ ਨੰਬਰ ਨਾਲ ਸਿਰਫ਼ ਇਕ ਰਜਿਸਟਰੇਸ਼ਨ ਹੋਵੇਗੀ। ਲਾਭਪਾਤਰੀ ਦੀ ਫੋਟੋ ਆਧਾਰ ਡਾਟਾਬੇਸ ਵਿਚਲੀ ਫੋਟੋ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਤੇ ਇਕ ਆਧਾਰ ਨੰਬਰ ਨਾਲ ਸਿਰਫ਼ ਇਕ ਰਜਿਸਟਰੇਸ਼ਨ ਹੋਵੇਗੀ।
ਮੋਬਾਈਲ ਨੰਬਰ ’ਤੇ ਪ੍ਰਾਪਤ ਓਟੀਪੀ ਦੀ ਵਰਤੋਂ ਮੋਬਾਈਲ ਐਪ ’ਤੇ ਕੀਤੀ ਜਾਵੇਗੀ। ਹੋਰ ਮਦਦ ਲਈ ਬਿਹਾਰ ਭਵਨ, ਨਵੀਂ ਦਿੱਲੀ ਵਿੱਚ ਹੈਲਪਲਾਈਨ ਨੰਬਰ 011-23792009, 23014326, 23013884 ਹਨ, ਜਦੋਂਕਿ ਪਟਨਾ ਕੰਟਰੋਲ ਰੂਮ ਦੇ ਨੰਬਰ 0612-2294204, 2294205 ਹਨ।
ਬਿਹਾਰੀ ਮਜ਼ਦੂਰਾਂ ਦੇ ਖਾਤਿਆਂ 'ਚ 1000-1000 ਰੁਪਏ ਪਾਉਣ ਦਾ ਐਲਾਨ
ਏਬੀਪੀ ਸਾਂਝਾ
Updated at:
26 Apr 2020 04:04 PM (IST)
ਬਿਹਾਰ ਸਰਕਾਰ ਨੇ ਬਿਹਾਰੀ ਮੂਲ ਦੇ ਮਜ਼ਦੂਰਾਂ ਤੇ ਲੋੜਵੰਦ ਵਿਅਕਤੀਆਂ ਜੋ ਤਾਲਾਬੰਦੀ ਕਾਰਨ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ, ਦੇ ਬੈਂਕ ਖਾਤਿਆਂ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ’ਚੋਂ ਫੰਡ ਟਰਾਂਸਫ਼ਰ ਕਰਨ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -